ਮੈਦਾਨ ਦੇ ਬਾਹਰ ਕੁਝ ਇਸ ਤਰ੍ਹਾ ਦੀ ਗਲੈਮਰਸ ਜ਼ਿੰਦਗੀ ਜਿਉਂਦੀ ਹੈ ਪੀ.ਵੀ. ਸਿੰਧੂ ''ਤਸਵੀਰਾਂ''

07/17/2017 11:40:52 PM

ਨਵੀਂ ਦਿੱਲੀ— ਬੈਡਮਿੰਟਨ ਕੋਰਟ 'ਚ ਪੀ.ਵੀ. ਸਿੰਧੂ ਦੇ ਜਲਵੇ ਨੂੰ ਤਾਂ ਤੁਸੀਂ ਕਈ ਵਾਰੀ ਦੇਖਿਆ ਹੋਵੇਗਾ ਪਰ ਮੈਦਾਨ ਤੋਂ ਬਾਹਰ ਤੇ ਖੇਡ ਤੋਂ ਇਲਾਵਾ ਵੀ ਉਹ ਇਕ ਖਾਸ ਸ਼ਖ਼ਸੀਅਤ ਦੀ ਮਾਲਕਣ ਹੈ। ਹਾਲ ਹੀ 'ਚ ਪੀ.ਵੀ. ਸਿੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਹੁਸਨ ਦਾ ਜਲਵਾ ਬਿਖੇਰ ਰਹੀ ਹੈ। ਇਸ ਦੌਰਾਨ ਉਹ ਇਕ ਰਸਮੀ ਡਰੈੱਸ 'ਚ ਨਜ਼ਰ ਆ ਰਹੀਂ ਹੈ।

ਜਿਹੜੇ ਲੋਕ ਪੀ.ਵੀ. ਸਿੰਧੂ ਦੇ ਸਟਾਈਲਸ਼ ਲੁੱਕ ਤੋਂ ਅਣਜਾਨ ਹਨ, ਉਹ ਸਿੰਧੂ ਦੇ ਇਸ ਅਵਤਾਰ ਨੂੰ ਦੇਖ ਕੇ ਹੈਰਾਨੀ ਰਹਿ ਜਾਣਗੇ। ਇਸ ਡਰੈੱਸ 'ਚ ਸਿੰਧੂअ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਬਹੁਤ ਲੋਕਾਂ ਨੇ ਕਾਫੀ ਪਸੰਦ ਕੀਤੀ ਹੈ।

ਪੀ.ਬੀ. ਸਿੰਧੂ ਨੇ ਬੈਡਮਿੰਟਨ ਚੈਂਪੀਅਨ ਪੁਲੇਲਾ ਗੋਪੀਚੰਦ ਤੋਂ ਪ੍ਰਭਾਵਿਤ ਹੋ ਕੇ ਬੈਡਮਿੰਟਨ ਨੂੰ ਆਪਣਾ ਕਰੀਅਰ ਚੁਣਿਆ ਅਤੇ 8 ਸਾਲ ਦੀ ਉਮਰ ਤੋਂ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ।

ਸਿੰਧੂ ਖਾਸ ਕਰਕੇ ਆਮ ਕੱਪੜਿਆਂ 'ਚ ਨਜ਼ਰ ਆਉਂਦੀ ਹੈ ਪਰ ਉਸਦੇ ਸਟਾਈਲ ਤੇ ਗਲੈਮਰ ਦਾ ਕੋਈ ਮੁਕਾਬਲਾ ਨਹੀਂ ਹੈ।

ਪੀ.ਬੀ.ਸਿੰਧੂ ਨੂੰ ਹਾਲ ਹੀ 'ਚ ਇਕ ਸਪੋਰਟਸ ਈਵੇਂਟ ਦੇ ਦੌਰਾਨ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਪੀ.ਵੀ.ਸਿੰਧੂ ਇਕ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਡਰੈੱਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

ਭਾਰਤ ਵਲੋਂ ਓਲੰਪਿਕ ਖੇਡਾਂ ਦੀ ਬੈਡਮਿੰਟਨ ਪ੍ਰਤੀਯੋਗਤਾ ਦਾ ਮਹਿਲਾ ਸਿੰਗਲਜ਼ ਦਾ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਖਿਡਾਰੀ ਹੈ।

2015 ਸਿੰਧੂ ਨੂੰ ਭਾਰਤ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਸਨਮਾਨਿਤ ਕੀਤਾ ਗਿਆ ਸੀ।
ਪੀ.ਬੀ.ਸਿੰਧੂ ਆਪਣੀ ਆਉਣ ਵਾਲੀ ਬਾਇਓਪਿਕ 'ਚ ਸੰਖੇਪ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦੇ ਡਾਇਰੈਕਟਰ ਤੇ ਅਭਿਨੇਤਾ ਸੋਨੂੰ ਸੂਦ ਨੇ ਸਿੰਧੂ ਦੀ ਇਸ ਭੂਮਿਕਾ ਦੀ ਪੁਸ਼ਟੀ ਕੀਤੀ।