ਫਿਰ ਟੁੱਟਿਆ ਕਾਰਲਸਨ ਦਾ ਸ਼ਤਰੰਜ ਵਿਸ਼ਵ ਕੱਪ ਜਿੱਤਣ ਸੁਫਨਾ

08/05/2021 2:30:07 AM

ਸੋਚੀ (ਨਿਕਲੇਸ਼ ਜੈਨ)- ਵਿਸ਼ਵ ਸ਼ਤਰੰਜ ਚੈਂਪੀਅਨ ਮੇਗਨਸ ਕਾਰਲਸਨ ਦਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਇਕ ਵਾਰ ਫਿਰ ਟੁੱਟ ਗਿਆ ਹੈ। ਸੈਮੀਫਾਈਨਲ ਦੇ ਟਾਈਬ੍ਰੇਕ ਮੁਕਾਬਲੇ ’ਚ ਪੋਲੈਂਡ ਦੇ ਯਾਨ ਡੂੜਾ ਨੇ ਉਨ੍ਹਾਂ ਨੂੰ ਮਾਤ ਦਿੰਦੇ ਹੋਏ ਫਾਈਨਲ ’ਚ ਸਥਾਨ ਬਣਾ ਲਿਆ ਹੈ। 2 ਟਾਈਬ੍ਰੇਕ ਮੁਕਾਬਲਿਆਂ ’ਚ ਪਹਿਲਾ ਮੁਕਾਬਲਾ ਡਰਾਅ ਰਿਹਾ, ਜਦੋਂਕਿ ਦੂਜੇ ਮੁਕਾਬਲੇ ’ਚ ਸਫੈਦ ਮੋਹਰਾਂ ਨਾਲ ਖੇਡ ਰਹੇ ਕਾਰਲਸਨ ਏਂਡਗੇਮ ’ਚ ਲਗਾਤਾਰ ਗਲਤੀਆਂ ਕਾਰਨ ਮੈਚ ਹਾਰ ਗਏ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ


ਇਸ ਜਿੱਤ ਨਾਲ ਨਾ ਸਿਰਫ ਯਾਨ ਡੂੜਾ ਕੋਲ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ, ਸਗੋਂ ਉਨ੍ਹਾਂ ਨੇ 2022 ਦੇ ਫੀਡੇ ਕੈਂਡੀਡੇਟ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਕਾਰਲਸਨ ਨੂੰ ਹੁਣ ਤੀਜੇ ਸਥਾਨ ਲਈ ਰੂਸ ਦੇ ਫੇਡੋਸੀਵ ਨਾਲ ਮੁਕਾਬਲਾ ਖੇਡਣਾ ਹੋਵੇਗਾ। ਉਂਝ ਸ਼ਤਰੰਜ ’ਚ ਵਿਸ਼ਵ ਚੈਂਪੀਅਨਸ਼ਿਪ ਹੀ ਵਿਸ਼ਵ ਜੇਤੂ ਤੈਅ ਕਰਦੀ ਹੈ ਜਦੋਂਕਿ ਵਿਸ਼ਵ ਕੱਪ ਤੀਜਾ ਸਭ ਤੋਂ ਵੱਡਾ ਖਿਤਾਬ ਹੈ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh