ਏਸ਼ੀਆਈ ਖੇਡਾਂ 2018 ''ਚ ਇਸ ਵਾਰ ਚੱਲ ਰਿਹੈ ਯੰਗ ਬ੍ਰਿਗੇਡ ਦਾ ਸਿੱਕਾ

08/29/2018 2:52:00 PM

ਜਕਾਰਤਾ : ਭਾਰਤ ਨੇ ਮੰਗਲਵਾਰ ਤੱਕ 50 ਤਮਗੇ ਜਿੱਤ ਲਏ ਹਨ। ਇਸ ਵਿਚੋਂ 12 ਤਮਗੇ 20 ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਜਿੱਤੇ ਹਨ ਅਰਥਾਤ ਕੁਲ ਤਮਗਿਆਂ ਦਾ 24 ਫੀਸਦੀ ਨੌਜਵਾਨਾਂ ਨੇ ਭਾਰਤ ਨੂੰ ਜਿੱਤਿਆ ਹੈ। 4 ਸਾਲ ਪਹਿਲਾਂ ਇੰਚੀਓਨ ਖੇਡਾਂ 'ਚ ਭਾਰਤ ਨੇ 57 ਤਮਗੇ ਜਿੱਤੇ ਸੀ। ਇਸ ਵਿਚੋਂ 8 ਤਮਗੇ 20 ਜਾਂ ਉਸ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਜਿੱਤੇ ਸੀ। ਖੇਡਾਂ ਖਤਮ ਹੋਣ 'ਚ ਅਜੇ 5 ਦਿਨ ਬਾਕੀ ਹਨ ਅਤੇ ਪਿਛਲੇ ਸਾਲ ਰਿਕਾਰਡ ਟੁੱਟ ਗਿਆ ਹੈ। ਅਜਿਹੇ 'ਚ ਉਮੀਦ ਹੈ ਕਿ ਇਹ ਅੰਕੜਾ ਅਜੇ ਹੋਰ ਅਗੇ ਜਾਵੇਗਾ ਕਿਉਂਕਿ 5 ਖਿਡਾਰੀਆਂ ਦੇ ਮੁਕਾਬਲੇ ਅਜੇ ਬਾਕੀ ਹਨ।
PunjabKesari

ਵਿਹਾਨ ਸਭ ਤੋਂ ਘੱਟ ਉਮਰ ਦੇ ਖਿਡਾਰੀ
ਇਸ ਵਾਰ ਸਭ ਤੋਂ ਨੌਜਵਾਨ ਤਮਗਾ ਜੇਤੂ 15 ਸਾਲਾਂ ਸ਼ਾਰਦੁਲ ਵਿਹਾਨ ਹਨ। ਮੇਰਠ ਦੇ ਵਿਹਾਨ ਨੇ ਸ਼ੂਟਿੰਗ 'ਚ ਚਾਂਦੀ ਤਮਗਾ ਦਿਵਾਇਆ। ਉਹ ਏਸ਼ੀਆਡ 'ਚ ਦੇਸ਼ ਦੇ ਸਭ ਤੋਂ ਨੌਜਵਾਨ ਤਮਗਾ ਜੇਤੂ ਸ਼ੂਟਰ ਵੀ ਹਨ। ਜਦਕਿ ਪਿਛਲੀ ਵਾਰ ਦੇ ਸਭ ਤੋਂ ਨੌਜਵਾਨ ਤਮਗਾ ਜੇਤੂ ਮਹਿਲਾ ਤੀਰਅੰਦਾਜ਼ੀ ਟੀਮ ਦੀ ਪੂਰਵਸ਼ਾ ਸ਼ੇਂਡੇ ਅਤੇ ਜਿਓਤੀ ਸੁਰੇਖਾ ਵੇਤ੍ਰਮ ਸੀ। ਦੋਵਾਂ ਦੀ ਉਮਰ 16 ਸਾਲ ਸੀ। ਉਨ੍ਹਾਂ ਨੇ ਕਾਂਸੀ ਤਮਗਾ ਜਿੱਤਿਆ ਸੀ।

PunjabKesari

ਸੋਨ ਤਮਗਾ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ
ਇਸ ਵਾਰ ਸ਼ੂਟਰ ਸੌਰਭ ਚੌਧਰੀ ਸਭ ਤੋਂ ਨੌਜਵਾਨ ਸੋਨ ਤਮਗਾ ਜੇਤੂ ਹਨ। ਮੇਰਠ ਦੇ 16 ਸਾਲਾਂ ਸੌਰਭ ਨੇ 10 ਮੀ. ਏਅਰ ਪਿਸਟਲ ਈਵੈਂਟ 'ਚ ਆਪਣੇ ਤੋਂ 26 ਸਾਲ ਵੱਡੇ ਸ਼ੂਟਰ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਉਥੇ ਹੀ ਇੰਚੀਓਨ ਖੇਡਾਂ ਦੇ ਸਭ ਤੋ ਨੌਜਵਾਨ ਸੋਨ ਤਮਗਾ ਜੇਤੂ ਦੀ ਉਮਰ 19 ਸਾਲ ਸੀ। ਤੀਰਅੰਦਾਜ਼ ਰਜਤ ਚੌਹਾਨ ਅਤੇ ਸੁਕਐਸ਼ ਖਿਡਾਰੀ ਕੁਸ਼ ਕੁਮਾਰ ਸੋਨ ਤਮਗਾ ਜਿੱਤਣ ਵਾਲੀ ਟੀਮ 'ਚ ਸ਼ਾਮਲ ਸੀ।
PunjabKesari
ਹੇਮਾ-ਕਿਰਣ ਹਨ ਸਭ ਤੋਂ ਵੱਧ ਉਮਰ ਦੀਆਂ ਖਿਡਾਰਨਾਂ
ਜਕਾਰਤਾ ਖੇਡਾਂ 'ਚ ਭਾਰਤ ਦੀ ਸਭ ਤੋਂ ਵੱਡੀ ਉਮਰ ਦੀ 67 ਸਾਲ ਦੀ ਹੇਮਾ ਦੇਵੜਾ ਅਤੇ ਕਿਰਣ ਨਾਦਰ ਹੈ। ਬ੍ਰਿਜ 'ਚ ਕਾਂਸੀ ਤਮਗਾ ਜੇਤੂ ਮਿਕਸਡ ਟੀਮ ਦੀ ਮੈਂਬਰ ਹੈ। ਇੰਚੀਓਨ ਸਮਰੇਸ਼ ਜੰਗ ਸੀ। ਉਹ 10 ਮੀ. ਏਅਰ ਪਿਸਟਲ 'ਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 44 ਸਾਲ ਸੀ।

PunjabKesari


Related News