WIFE ਅਨੁਸ਼ਕਾ ਨਾਲ ਮਿਲਦੇ ਹੀ ਕੋਹਲੀ ਨੂੰ ਮਿਲੀ ਖੁਸ਼ਖਬਰੀ, ਚੁਣੇ ਗਏ ''ਵਿਜ਼ਡਨ ਕ੍ਰਿਕਟਰ ਆਫ ਦਾ ਈਅਰ''

04/12/2018 3:26:14 PM

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਹਾਈਪ੍ਰੋਫਾਇਲ ਜੋੜਿਆਂ 'ਚੋਂ ਇਕ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਹਨ। ਬੁੱਧਵਾਰ ਨੂੰ ਆਪਣੇ ਵਿਅਸਥ ਟਾਈਮ 'ਚੋਂ ਸਮਾਂ ਕੱਢ ਕੇ ਅਨੁਸ਼ਕਾ ਵਿਰਾਟ ਦੀ ਆਈ.ਪੀ.ਐੱਲ.ਟੀਮ ਰਾਇਲ ਚੈਲੇਂਜਰਜ਼ ਬੰਗਲੂਰ (ਆਰ.ਸੀ.ਬੀ.) ਨੂੰ ਸਪੋਰਟ ਕਰਨ ਬੰਗਲੂਰ ਪਹੁੰਚੀ। ਇਸੇ ਵਿਚਕਾਰ ਵਿਰਾਟ ਕੋਹਲੀ ਦੇ ਲਈ ਇਕ ਖੁਸ਼ਖਬਰੀ ਵੀ ਸਾਹਮਣੇ ਆ ਰਹੀ ਹੈ।

ਦਰਅਸਲ, ਟੀਮ ਇੰਡੀਆ ਦੇ ਮੁੱਖੀ ਅਤੇ ਦੁਨੀਆ ਦੇ ਬਿਹਤਰੀਨ ਕ੍ਰਿਕਟਰਾਂ 'ਚੋਂ ਇਕ ਵਿਰਾਟ ਕੋਹਲੀ ਦੇ ਤਾਜ 'ਚ ਇਕ ਹੋਰ ਨਗੀਨਾ ਜੜ ਚੁਕਾ ਹੈ। ਉਨ੍ਹਾਂ ਨੇ 2017 ਦੇ ਲਈ ਵੈਸਟਇੰਡੀਜ਼ 'ਲੀਡਿੰਗ ਕ੍ਰਿਕਟਰ ਆਫ ਦਾ ਈਅਰ' ਦਾ ਅਵਾਰਡ ਦਿੱਤਾ ਗਿਆ ਹੈ। ਵਿਰਾਟ ਦੇ ਨਾਲ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਵੀ ਇਸ ਸਨਮਾਨ ਦੇ ਲਈ ਚੁਣੀ ਗਈ ਹੈ।

ਵਿਰਾਟ ਨੂੰ ਇਹ ਅਵਾਰਡ ਕ੍ਰਿਕਟ ਦੇ ਸਾਰੇ ਫਾਰਮੇਟ 'ਚ ਸ਼ਾਨਦਾਰ ਬੱਲੇਬਾਜ਼ੀ ਕਰਨ ਅਤੇ ਲਗਾਤਾਰ ਦੂਸਰੇ ਸਾਲ ਸਭ ਤੋਂ ਅਧਿਕ ਦੋੜਾਂ ਬਣਾਉਣ ਲਈ ਦਿੱਤਾ ਗਿਆ ਹੈ। ਵਿਰਾਟ ਕੋਹਲੀ ਨੇ ਸਾਲ 2017 'ਚ ਕ੍ਰਿਕਟ ਦੇ ਸਾਰੇ ਫਾਰਮੇਟ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 2818 ਦੋੜਾਂ ਬਣਾਈਆਂ ਸਨ। ਇਸ ਸਕੋਰ ਦੇ ਨਾਲ ਵਿਰਾਟ ਕੋਹਲੀ ਸਾਲ 2017 'ਚ ਸਭ ਤੋਂ ਅਧਿਕ ਦੋੜਾਂ ਬਣਾਉਣ ਵਾਲੇ ਕ੍ਰਿਕਟਰ ਰਹੇ ਹਨ।

ਇਸ ਤੋਂ ਪਹਿਲਾਂ 2016 'ਚ ਵੀ ਵਿਰਾਟ ਕੋਹਲੀ ਨੂੰ ਇਹ ਅਵਾਰਡ ਮਿਲ ਚੁੱਕਾ ਹੈ। ਉਨ੍ਹਾਂ ਨੇ 2016 'ਚ ਤਿੰਨਾਂ ਫਾਰਮੈਟਾਂ ਨੂੰ ਮਿਲਾ ਕੇ 2,525 ਦੋੜਾਂ ਬਣਾਈਆਂ ਸਨ। ਵਿਰਾਟ ਦੇ ਇਲਾਵਾ ਵੀਮੇਂਸ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਵੀ ਵਿਜ਼ਡਨ 'ਲੀਡਿੰਗ ਕ੍ਰਿਕਟਰ ਆਫ ਦ ਈਅਰ ' ਦਾ ਅਵਾਰਡ ਮਿਲਿਆ।

ਖਾਸ ਗੱਲ ਇਹ ਹੈ ਕਿ ਇਸ ਅਵਾਰਡ ਦੇ ਨਾਲ ਵਿਰਾਟ ਕੋਹਲੀ ਨੇ ਧੁਆਂਧਾਰ ਸਲਾਮੀ ਬੱਲੇਬਾਜ਼ ਵੀਰਿੰਦਰ ਸਹਿਵਾਗ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਉਹ ਦੋ ਬਾਰ ' ਲੀਡਿੰਗ ਕ੍ਰਿਕਟਰ ਆਫ ਦਾ ਈਅਰ' ਦਾ ਅਵਾਰਡ ਪਾਉਣ ਵਾਲੇ ਦੂਸਰੇ ਭਾਰਤੀ ਖਿਡਾਰੀ ਬਣ ਗਏ। ਦੱਸ ਦਈਏ ਕਿ ਸਹਿਵਾਗ ਨੇ ਸਾਲ 2008,2009 'ਚ ਲਗਾਤਾਰ ਇਹ ਅਵਾਰਡ ਜਿੱਤਿਆ ਸੀ।