ਵਿੰਡੀਜ਼ ਨੇ ਇੰਗਲੈਂਡ ਦੌਰੇ ਨੂੰ ਦਿੱਤੀ ਸਿਧਾਂਤਕ ਮਨਜ਼ੂਰੀ, ਦੋਵੇਂ, ਬੋਰਡ ਸੀਰੀਜ਼ ਲਈ ਇਹ ਦੇਖ ਰਿਹਾ ਸਮਾਂ

05/30/2020 6:32:03 PM

ਪੋਰਟ ਆਫ ਸਪੇਨ– ਕ੍ਰਿਕਟ ਵੈਸਟਇੰਡੀਜ਼ ਨੇ ਆਗਾਮੀ ਇੰਗਲੈਂਡ ਦੌਰੇ ਨੂੰ ਸਿਧਾਂਤਕ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ।  ਕ੍ਰਿਕਟ ਵੈਸਟਇੰਡੀਜ਼ ਨੇ ਟੈਲੀਕਾਨਫਰੰਸ ਰਾਹੀਂ ਗੱਲਬਾਤ ਨਾਲ ਇਹ ਫੈਸਲਾ ਕੀਤਾ। ਇਹ ਟੈਸਟ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਇਸ ਨੂੰ 4 ਜੂਨ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਸ ਨੂੰ ਅੱਗੇ ਖਿਸਕਾ ਦਿੱਤਾ ਗਿਆ ਸੀ। ਦੋਵੇਂ ਬੋਰਡ ਇਸ ਸੀਰੀਜ਼ ਲਈ ਜੁਲਾਈ ਦੇ ਸ਼ੁਰੂ ਦਾ ਸਮਾਂ ਦੇਖ ਰਹੇ ਹਨ। ਵਿੰਡੀਜ਼ ਦੀ ਟੀਮ ਜੂਨ ਦੇ ਸ਼ੁਰੂ ਵਿਚ ਇੰਗਲੈਂਡ ਪਹੁੰਚੇਗੀ ਤੇ ਸੀਰੀਜ਼ ਤੋਂ ਪਹਿਲਾਂ ਕੁਆਰੰਟਾਇਨ ਵਿਚ ਰਹੇਗੀ, ਜਿਸ ਨਾਲ ਉਹ ਆਪਣੀ ਟ੍ਰੇਨਿੰਗ ਵੀ ਕਰਦੀ ਰਹੇਗੀ। ਜੇਕਰ ਦੌਰਾ ਹੁੰਦਾ ਹੈ ਤਾਂ ਉਹ ਦਰਸ਼ਕਾਂ ਦੇ ਬਿਨਾਂ ਇਹ ਸੀਰੀਜ਼ ਖੇਡੇਗੀ। ਕ੍ਰਿਕਟ ਵੈਸਟਇੰਡੀਜ਼ ਨੇ ਦੱਸਿਆ ਕਿ ਉਸਦੇ ਤੇ ਇੰਗਲੈਂਡ ਐਂਡ ਵੇਲਸ (ਈ. ਸੀ. ਬੀ.) ਦੇ ਡਾਕਟਰੀ ਪ੍ਰਤੀਨਿਧੀਆਂ ਵਿਚਾਲੇ ਵਿਸਥਾਰਪੂਰਵਕ ਗੱਲਬਾਤ ਤੋਂ ਬਾਅਦ ਇਹ ਫੈਸਲਾ ਗਿਆ ਹੈ, ਜਿਸ ਵਿਚ ਰੁਕਣ ਦਾ ਸਥਾਨ ਤੇ ਦੌਰੇ ਦੌਰਾਨ ਜੈਵ ਸੁਰੱਖਿਆ ਦਾ ਮਾਹੌਲ ਉਪਲੱਬਧ ਕਰਵਾਉਣਾ ਸ਼ਾਮਲ ਹੈ।

ਵਿੰਡੀਜ਼ ਬੋਰਡ ਨੂੰ ਖਿਡਾਰੀਆਂ ਤੇ ਸਟਾਫ ਦੀ ਯਾਤਰਾ ਲਈ ਹੁਣ ਕੈਰੇਬੀਆ ਵਿਚ ਵੱਖ-ਵੱਖ ਰਾਸ਼ਟਰੀ ਸਰਕਾਰਾਂ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਖਿਡਾਰੀਆਂ ਨੂੰ ਚਾਰਟਡ ਪਲੇਨ ਰਾਹੀਂ ਲਿਜਾਇਆ ਜਾਵੇਗਾ। ਖਿਡਾਰੀਆਂ ਤੇ ਸਟਾਫ ਦੀ ਦੌਰੇ ਦੌਰਾਨ ਬਰਾਬਰ ਜਾਂਚ ਕੀਤੀ ਜਾਂਦੀ ਰਹੇਗੀ। ਜੇਕਰ ਕੋਈ ਖਿਡਾਰੀ ਦੌਰੇ ਦੌਰਾਨ ਇਨਫੈਕਟਿਡ ਪਾਇਆ ਜਾਂਦਾ ਹੈਤਾਂ ਉਸ਼ ਨੂੰ ਮੁੱਖ ਦਲ ਤੋਂ ਵੱਖਰਾ ਕਰ ਦਿੱਤਾ ਜਾਵੇਗਾ ਤੇ ਉਸ ਨੂੰ ਕੁਆਰੰਟਾਇਨ ਵਿਚ ਰੱਖਿਆ ਜਾਵੇਗਾ, ਜਿੱਥੇ ਟੀਮ ਡਾਕਟਰ ਤੇ ਹੋਰ ਮੈਡੀਕਲ ਸਟਾਰ ਉਸਦੀ ਦੇਖਭਾਲ ਕਰਨਗੇ। ਦੌਰੇ ਵਿਚ ਪਹਿਲਾ ਟੈਸਟ 8 ਤੋਂ 12 ਜੁਲਾਈ ਤਕ ਸਾਊਥੰਪਟਨ ਵਿਚ,ਦੂਜਾ ਟੈਸਟ 16 ਤੋਂ 20 ਜੁਲਾਈ ਤਕ ਮਾਨਚੈਸਟਰ ਵਿਚ ਤੇ ਤੀਜਾ ਟੈਸਟ 24 ਤੋਂ 28 ਜੁਲਾਈ ਤਕ ਮਾਨਚੈਸਟਰ ਵਿਚ ਹੋਣ ਦੀ ਸੰਭਾਵਨਾ ਹੈ।

Ranjit

This news is Content Editor Ranjit