ਅਮਰੀਕੀ ਓਲੰਪਿਕ ਕਮੇਟੀ ਨੇ ਖਿਡਾਰੀਆਂ ਵਲੋਂ ਬਾਈਡੇਨ ਨੂੰ ਦਿੱਤੇ ਸਮਰਥਨ ਦੀ ਕੀਤੀ ਸ਼ਲਾਘਾ

12/07/2021 6:12:23 PM

ਵਾਸ਼ਿੰਗਟਨ- ਅਮਰੀਕੀ ਓਲੰਪਿਕ ਤੇ ਪੈਰਾਲੰਪਿਕ ਕਮੇਟੀ (ਯੂ. ਐੱਸ. ਓ. ਪੀ. ਸੀ.) ਨੇ ਬੀਜਿੰਗ 'ਚ ਆਗਾਮੀ ਸਰਦਰੁੱਤ ਓਲੰਪਿਕ ਖੇਡਾਂ ਲਈ ਦੇਸ਼ ਦੇ ਐਥਲੀਟਾਂ ਨੂੰ ਮਿਲੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਮਰਥਨ ਦੀ ਸ਼ਲਾਘਾ ਕੀਤੀ ਹੈ। ਯੂ. ਐੱਸ. ਓ. ਪੀ. ਸੀ. ਦੀ ਸੀ. ਈ. ਓ. ਸਾਰਾ ਹਿਰਸ਼ਲੈਂਡ ਨੇ ਅਮਰੀਕਾ ਵਲੋਂ ਸਰਦਰੁੱਤ ਓਲੰਪਿਕ ਦਾ ਡਿਪਲੋਮੈਟਿਕ ਬਾਈਕਾਟ ਕਰਨ, ਪਰ ਐਥਲੀਟਾਂ ਨੂੰ ਇਸ 'ਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦੀ ਵ੍ਹਾਈਟ ਹਾਊਸ ਦੇ ਐਲਾਨ ਦੇ ਬਾਅਦ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਸੀਂ ਰਾਸ਼ਟਰਪਤੀ ਬਾਈਡੇਨ ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਅਟੁੱਟ ਸਮਰਥਨ ਦੀ ਸ਼ਲਾਘਾ ਕਰਦੇ ਹਾਂ।

ਅਸੀਂ ਜਾਣਦੇ ਹਾਂ ਕਿ ਉਹ ਇਸ ਠੰਡ 'ਚ ਘਰ ਤੋਂ ਸਾਡਾ ਉਤਸ਼ਾਹ ਵਧਾਉਣਗੇ। ਅਮਰੀਕਾ ਵਲੋਂ ਮੁਕਾਬਲਾ ਕਰਨਾ ਇਕ ਸਨਮਾਨ ਤੇ ਵਿਸੇਸ਼ ਅਧਿਕਾਰ ਹੈ ਤੇ ਅਮਰੀਕੀ ਟੀਮ ਦੇਸ਼ ਨੂੰ ਮਾਣ ਮਹਿਸੂਸ ਕਰਾਉਣ ਲਈ ਉਤਸ਼ਾਹਤ ਤੇ ਤਿਆਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਬਾਈਡੇਨ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਸਰਕਾਰ ਬੀਜਿੰਗ 'ਚ 2022 ਸਰਦਰੁੱਤ ਓਲੰਪਿਕ ਦਾ ਅਧਿਕਾਰਤ ਤੌਰ 'ਤੇ ਡਿਪਲਮੈਟਿਕ ਬਾਈਕਾਟ ਕਰੇਗੀ।

Tarsem Singh

This news is Content Editor Tarsem Singh