ਅੰਪਾਇਰ ਗਾਫ ਇਕ ਵਾਰ ਫਿਰ ਵਿਵਾਦਾਂ ''ਚ, ਨੋ ਬਾਲ '' ਤੇ ਪਾਕਿ ਬੱਲੇਬਾਜ਼ ਨੂੰ ਦਿੱਤਾ ਆਊਟ (Video)

11/21/2019 2:26:38 PM

ਸਪੋਰਟਸ ਡੈਸਕ : ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਜਿੱਥੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਮੈਚ ਦੌਰਾਨ ਇਕ ਅਜੀਬ ਪਲ ਦੇਖਣ ਨੂੰ ਮਿਲਿਆ। ਜਿੱਥੇ ਅੰਪਾਇਰ ਨੇ ਨੋ ਬਾਲ ਹੋਣ ਦੇ ਬਾਵਜੂਦ ਪਾਕਿ ਬੱਲੇਬਾਜ਼ ਮੁਹੰਮਦ ਰਿਜਵਾਨ ਨੂੰ ਆਊਟ ਦੇ ਦਿੱਤਾ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਹੋਇਆ ਅਜਿਹਾ ਕਿ ਜਦੋਂ ਪਾਕਿਸਤਾਨ ਦੇ ਬੱਲੇਬਾਜ਼ ਮੁਹੰਮਦ ਰਿਜਵਾਨ ਬੱਲੇਬਾਜ਼ੀ ਕਰ ਰਹੇ ਸੀ ਤਾਂ ਉਸ ਸਮੇਂ 55ਵੇਂ ਓਵਰ ਵਿ ਪੈਟ ਕਮਿੰਸਦੀ ਗੇਂਦ 'ਤੇ  ਸਲਿਪ ਆਊਟ ਹੋ ਗਏ। ਉਸ ਦੇ ਪਵੇਲੀਅਨ ਪਰਤਣ ਤੋਂ ਪਹਿਲਾਂ ਅੰਪਾਇਰ ਨੇ ਨੋ ਬਾਲ ਚੈਕ ਕਰਾਈ ਅਤੇ ਉਸ ਨੇ ਥਰਡ ਅੰਪਾਇਰ ਵਲ ਇਸ਼ਾਰਾ ਕੀਤਾ। ਰੀ ਪਲੇਅ ਵਿਚ ਪੈਟ ਕਮਿੰਸ ਦਾ ਪੈਰ ਕ੍ਰੀਜ਼ ਦੀ ਲਾਈਨ 'ਤੇ ਪਿਆ ਸੀ। ਕ੍ਰਿਕਟ ਦੇ ਨਿਯਮ ਮੁਤਾਬਕ ਗੇਂਦਬਾਜ਼ ਦੇ ਪੈਰ ਦਾ ਕੁਝ ਹਿੱਸਾ ਲਾਈਨ ਤੋਂ ਅੰਦਰ ਹੋਣਾ ਚਾਹੀਦਾ ਹੈ। ਅਜਿਹਾ ਨਹੀਂ ਹੋਣ ਦੇ ਬਾਵਜੂਦ ਥਰਡ ਅੰਪਾਇਰ ਮਾਈਕਲ ਗਾਫ ਨੇ ਬੱਲੇਬਾਜ਼ ਨੂੰ ਆਊਟ ਕਰਾਰ ਦਿੱਤਾ। ਜਿਸ ਤੋਂ ਬਾਅਦ ਅੰਪਾਇਰ ਦੇ ਇਸ ਫੈਸਲੇ 'ਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ ਹਨ।

ਤਾਹਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੌਮਾਂਤਰੀ ਕ੍ਰਿਕਟ ਦੇ ਅੰਪਾਇਰ ਮਾਈਕਲ ਗਾਫ ਮੈਚ ਵਿਚ ਇਕ ਗਲਤ ਫੈਸਲੇ ਕਾਰਣ ਕਾਫੀ ਸੁਰਖੀਆਂ ਵਿਚ ਰਹੇ ਸੀ, ਜਿੱਥੇ ਵਰਲਡ ਕੱਪ ਵਿਚ ਭਾਰਤ ਅਤੇ ਵੈਸਇੰਡੀਜ਼ ਵਿਚਾਲੇ ਹੋਏ ਮੁਕਾਬਲੇ ਵਿਚ ਵੀ ਗਾਫ ਹੀ ਥਰਡ ਅੰਪਾਇਰ ਸੀ। ਇਸ ਵਿਚ ਉਸ ਨੇ ਰੋਹਿਤ ਸ਼ਰਮਾ ਨੂੰ ਵਿਵਾਦਤ ਤਰੀਕੇ ਨਾਲ ਆਊਟ ਦਿੱਤਾ ਸੀ।