CWC 19 : ਫਾਈਨਲ ਮੁਕਾਬਲੇ ''ਚ ਅੰਪਾਇਰ ਬਣੇ ''ਵਿਲਨ'', ਇੰਗਲੈਂਡ ਹੱਥੋਂ ਹਾਰਿਆ ਨਿਊਜ਼ੀਲੈਂਡ

07/15/2019 1:44:03 PM

ਲੰਡਨ : ਵਰਲਡ ਕੱਪ 2019 ਦਾ ਫਾਈਨਲ ਮੁਕਾਬਲਾ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਖੇਡਿਆ ਪਰ ਇਸ ਮੈਚ ਦੌਰਾਨ ਅੰਪਾਇਰਾਂ ਦੀ ਅੰਪਾਇੰਗ 'ਤੇ ਸਵਾਲ ਉੱਠੇ। ਇਸ ਮੈਚ ਵਿਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਨਿਊਜ਼ੀਲੈਂਡ ਦੀ ਪਾਰੀ ਦੌਰਾਨ ਫੀਲਡ ਅੰਪਾਇਰ ਕੁਮਾਰ ਧਰਮਸੇਨਾ ਅਤੇ ਮਾਰੇਯਸ ਏਰਾਮਸ ਨੇ ਗਲਤ ਫੈਸਲੇ ਦਿੱਤੇ, ਜਿਸ ਵਜ੍ਹਾ ਨਾਲ ਨਿਊਜ਼ੀਲੈਂਡ ਟੀਮ ਮੈਚ ਹਾਰ ਗਈ। ਆਖਿਰ ਵਿਚ ਇੰਗਲੈਂਡ ਦੀ ਟੀਮ ਨੇ ਇਸ ਮੈਚ ਨੂੰ ਜਿੱਤ ਕੇ ਟ੍ਰਾਫੀ ਆਪਣੇ ਨਾਂ ਕਰ ਲਈ।

ਦਸ ਦਈਏ ਕਿ ਨਿਊਜ਼ੀਲੈਂਡ ਦੀ ਪਾਰੀ ਦੇ ਤੀਜੇ ਓਵਰ ਵਿਚ ਧਰਮਸੇਨਾ ਨੇ ਹੈਨਰੀ ਨਿਕਲਸ ਨੂੰ ਐਲ. ਬੀ. ਡਬਲਿਯੂ. ਆਊਟ ਦਿੱਤਾ ਪਰ ਰਿਵਿਯੂ ਦੇ ਬਾਅਦ ਉਹ ਅਜੇਤੂ ਕਰਾਰ ਦਿੱਤੇ ਗਏ ਕਿਉਂਕਿ ਗੇਂਦ ਸਟੰਪਸ ਨੂੰ ਮਿਸ ਕਰ ਰਹੀ ਸੀ। ਇਸ ਤੋਂ ਬਾਅਦ 23ਵੇਂ ਓਵਰ ਵਿਚ ਕੇਨ ਵਿਲੀਅਮਸਨ ਦੇ ਬੱਲੇ ਨਾਲ ਟਕਰਾ ਕੇ ਗੇਂਦ ਵਿਕਟਕੀਪਰ ਦੇ ਹੱਥਾਂ ਵਿਚ ਚਲੀ ਗਈ ਪਰ ਧਰਮਸੇਨਾ ਨੇ ਉਸ ਨੂੰ ਆਊਟ ਨਹੀਂ ਦਿੱਤਾ। ਇੰਗਲੈਂਡ ਨੇ ਇਸ ਫੈਸਲੇ 'ਤੇ ਰਿਵਿਯੂ ਲਿਆ ਅਤੇ ਕੇਨ ਵਿਲੀਅਮਸਨ ਆਊਟ ਹੋ ਗਏ। 34ਵੇਂ ਓਵਰ ਵਿਚ ਮਾਰੇਯਸ ਏਰਾਮਸ ਨੇ ਮਾਰਕ ਵੁੱਡ ਦੀ ਗੇਂਦ 'ਤੇ ਰਾਸ ਟੇਲਰ ਨੂੰ ਐੱਲ. ਬੀ. ਡਬਲਿਯੂ. ਆਊਟ ਦਿੱਤਾ ਪਰ ਰੀ-ਪਲੇਅ ਵਿਚ ਪਤਾ ਚੱਲਿਆ ਕਿ ਗੇਂਦ ਸਟੰਪਸ ਦੇ ਉੱਪਰੋਂ ਜਾ ਰਹੀ ਸੀ। ਹਾਲਾਂਕਿ ਨਿਊਜ਼ੀਲੈਂਡ ਦੀ ਟੀਮ ਦੇ ਕੋਲ ਰਿਵਿਯੂ ਨਹੀਂ ਸੀ, ਜਿਸ ਵਜ੍ਹਾ ਤੋਂ ਟੇਲਰ ਨੂੰ ਆਊਟ ਨਾ ਹੁੰਦਿਆਂ ਵੀ ਪਵੇਲੀਅਨ ਪਰਤਣਾ ਪਿਆ।

ਸੈਮੀਫਾਈਨਲ ਮੁਕਾਬਲੇ ਵਿਚ ਧਰਮਸੇਨਾ 'ਤੇ ਉੱਠੇ ਸਵਾਲ

ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਹੋਏ ਸੈਮੀਫਾਈਨਲ ਮੈਚ ਵਿਚ ਵੀ ਧਰਮਸੇਨਾ ਨੇ ਅੰਪਾਇਰਿੰਗ ਕੀਤੀ ਸੀ ਅਤੇ ਉਸਨੇ ਕੁਝ ਅਜਿਹੇ ਫੈਸਲੇ ਦਿੱਤੇ ਜਿਸ 'ਤੇ ਸਵਾਲ ਉੱਠ ਰਹੇ ਹਨ। 20ਵੇਂ ਓਵਰ ਵਿਚ ਵੀ ਪੈਟ ਕਮਿੰਸ ਦੀ ਗੇਂਦ 'ਤੇ ਜੇਸਨ ਰਾਏ ਨੇ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਵਿਕਟਕੀਪਰ ਦੇ ਹੱਥਾਂ ਵਿਚ ਚਲੀ ਗਈ। ਇਸ ਤੋਂ ਬਾਅਦ ਅੰਪਾਇਰ ਨੇ ਰਾਏ ਨੂੰ ਆਊਟ ਦਿੱਤਾ। ਜੇਸਨ ਰਾਏ ਦੇ ਕੋਲ ਰਿਵਿਯੂ ਨਹੀਂ ਸੀ ਅਤੇ ਜੇਸਨ ਰਾਏ ਨੂੰ ਪਵੇਲੀਅਨ ਪਰਤਣਾ ਪਿਆ। ਹਾਲਾਂਕਿ ਉਹ ਕਾਫੀ ਨਾਰਾਜ਼ ਸੀ। ਉਸਨੇ ਅੰਪਾਇਰ ਨਾਲ ਬਹਿਸ ਵੀ ਕੀਤੀ। ਜਦੋਂ ਬਾਅਦ ਵਿਚ ਰੀ-ਪਲੇਅ ਵਿਚ ਦੇਖਿਆ ਗਿਆ ਤਾਂ ਪਤਾ ਚੱਲਿਆ ਕਿ ਗੇਂਦ ਉਸਦੇ ਬੱਲੇ ਤੋਂ ਕਾਫੀ ਦੂਰ ਸੀ।