WWE ਤੋਂ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਜਾਨ ਸੀਨਾ ਦੇ ਦਿੱਤਾ ਇਹ ਬਿਆਨ

09/23/2017 6:07:52 PM

ਨਵੀਂ ਦਿੱਲੀ—WWE ਦੇ ਸੁਪਰ ਸਟਾਰ ਜਾਨ ਸੀਨਾ ਆਪਣੇ ਰਿਟਾਇਰਮੈਂਟ ਨੂੰ ਲੈ ਕੇ ਸੁਰੱਖੀਆਂ 'ਚ ਆ ਗਏ ਹਨ। ਉਨ੍ਹਾਂ ਦੀ ਉਮਰ ਹੁਣ 40 ਸਾਲ ਹੋ ਗਈ ਹੈ। ਇਸ ਸਾਲ ਅਪ੍ਰੈਲ 'ਚ ਸੀਨਾ 40 ਸਾਲ ਦੇ ਹੋ ਗਏ ਸਨ। ਜਾਨ ਸੀਨਾ ਨੇ ਹਾਲ ਹੀ 'ਚ ਏਜ ਅਤੇ ਕ੍ਰਸ਼ਿਚੀਅਨ ਪਾਡਕਾਸਟ 'ਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਕਈ ਵੱਡੇ ਟਾਪਿਕਸ 'ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸੀਨਾ ਰਿਟਾਇਰਮੈਂਟ ਲੈਣ ਦਾ ਮਨ ਬਣਾ ਰਹੇ ਹਨ।

ਸੀਨਾ ਨੇ ਇਸ ਦੇ ਜਵਾਬ 'ਚ ਕਿਹਾ ਕਿ ਉਨ੍ਹਾਂ ਨੇ ਹਾਲੇ ਕੁਝ ਨਹੀਂ ਸੋਚਿਆ ਹੈ।


ਜਾਨ ਸੀਨਾ ਦੇ ਕਰੀਅਰ ਦੀ ਸ਼ੁਰੂਆਤ ਸਾਲ 1999 'ਚ ਅਲਟੀਮੇਟ ਪ੍ਰੋ ਰੈਸਲਿੰਗ 'ਚ ਹੋਈ ਸੀ। ਉਹ ਸਾਲ 2000 'ਚ 27 ਦਿਨਾਂ ਲਈ ਚੈਂਪੀਅਨ ਵੀ ਰਹੇ ਸਨ। ਜਾਨ ਸੀਨਾ ਨੇ ਕਿਹਾ ਕਿ WWE ਲਈ ਉਨ੍ਹਾਂ ਨੇ 300 ਕੰਮ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ  ਲੱਗੇਗਾ ਕਿ ਉਹ ਰਿੰਗ 'ਚ ਹੁਣ ਕਮਜ਼ੋਰ ਪੈ ਰਹੇ ਹਨ, ਤਦ ਉਹ ਆਪਣੀ ਰਿਟਾਇਰਮੈਂਟ ਦੇ ਬਾਰੇ 'ਚ ਸੋਚਣ 'ਚ ਦੇਰੀ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਹ ਇਨ੍ਹੇ ਉੱਚੇ ਪੱਧਰ 'ਤੇ ਲਗਾਤਾਰ ਚੰਗਾ ਕਰਨ 'ਚ ਕਾਮਯਾਬ ਹੋਏ।