ਲੀਗ ਮੈਚਾਂ 'ਚੋਂ ਬਾਹਰ ਹੋਣ ਦੇ ਦੁੱਖ 'ਚ ਪਾਕਿ ਮੰਤਰੀ ਨੇ ਧੋਨੀ ਬਾਰੇ ਦਿੱਤਾ ਸ਼ਰਮਨਾਕ ਬਿਆਨ

07/13/2019 12:53:22 PM

ਨਵੀਂ ਦਿੱਲੀ : ਪਾਕਿਸਤਾਨ ਦੇ ਬਲੂਚਿਸਤਾਨ ਦੇ ਸਾਬਕਾ ਸੂਚਨਾ ਸਕੱਤਰ ਅਤੇ ਸਾਈਬਰ ਫੋਰਸ ਪਾਰਟੀ ਦੇ ਸੰਸਥਾਪਕ ਸਾਲਾਰ ਸੁਲਤਾਨਜਈ ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟਰ ਐੱਮ. ਐੱਸ. ਧੋਨੀ ਨੂੰ ਲੈ ਕੇ ਸ਼ਰਮਨਾਕ ਗੱਲ ਕਹੀ ਹੈ। ਸਾਲਾਰ ਨੇ ਧੋਨੀ 'ਤੇ 'ਖੇਡ ਨੂੰ ਦੂਸ਼ਿਤ ਕਰਨ' ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹ ਨਿਊਜ਼ੀਲੈਂਡ ਨਾਲ ਭਾਰਤ ਦੀ ਹਾਰ ਦੇ ਬਾਅਦ ਅਜਿਹੀ ਹੀ ਸ਼ਰਮਨਾਕ ਵਿਦਾਈ ਦਾ ਹੱਕਦਾਰ ਸੀ। ਮੈਨਚੈਸਟਰ ਵਿਚ ਵਰਲਡ ਕੱਪ 2019 ਦੇ ਸੈਮੀਫਾਈਨਲ ਵਿਚ ਭਾਰਤ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ।

ਇਸ ਤੋਂ ਬਿਆਨ ਹੁੰਦੀ ਹੈ ਪਾਕਿ ਮੰਤਰੀਆਂ ਦੀ ਗੰਦੀ ਸੋਚ
ਸਾਲਾਰ ਸੁਲਤਾਨਜਈ ਨੇ ਟਵੀਟ ਕਰ ਕਿਹਾ, ''ਧੋਨੀ ਸ਼ਰਮਨਾਕ ਵਿਦਾਈ ਦਾ ਹੀ ਹੱਕਦਾਰ ਸੀ। ਧੋਨੀ ਨੇ ਆਪਣੀ ਫਿਕਸਿੰਗ ਨਾਲ ਜੈਂਟਲ ਮੈਨ ਵਾਲੀ ਖੇਡ ਨੂੰ ਗੰਦਾ ਕੀਤਾ ਹੈ। ਸਾਲਾਰ ਨੇ ਇਸ ਟਵੀਟ ਨੂੰ ਪਾਕਿਸਤਾਨ ਸਰਕਾਰ ਵਿਚ ਵਿਗਿਆਨ ਅਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਵੱਲੋਂ ਰੀਟਵੀਟ ਵੀ ਕੀਤਾ ਗਿਆ ਹੈ। ਇਸ ਤੋਂ ਹੀ ਪਾਕਿ ਮੰਤਰੀਆਂ ਦੀ ਗੰਦੀ ਸੋਚ ਦਾ ਪਤਾ ਚਲਦਾ ਹੈ। ਧੋਨੀ ਨੇ ਆਪਣੀ ਕਪਤਾਨੀ ਵਿਚ ਅਤੇ ਖੇਡ ਨਾਲ ਭਾਰਤ ਨੂੰ 50 ਓਵਰਾਂ ਦਾ 2011 ਵਰਲਡ ਕੱਪ ਅਤੇ ਟੀ-20 2007 ਵਰਲਡ ਕੱਪ ਜਿਤਾਇਆ ਇਸ ਤੋਂ ਇਲਾਵਾ ਧੋਨੀ ਦੀ ਕਪਤਾਨੀ ਵਿਚ ਹੀ ਭਾਰਤ ਨੇ 2013 ਵਿਚ ਚੈਂਪੀਅਨਸ ਟ੍ਰਾਫੀ ਵੀ ਜਿੱਤੀ ਸੀ। ਉਸ ਖਿਡਾਰੀ ਨੂੰ ਪੂਰੀ ਦੁਨੀਆ ਵਿਚ ਸਨਮਾਨ ਦਿੱਤਾ ਜਾਂਦਾ ਹੈ ਅਤੇ ਲੀਜੈਂਡ ਖਿਡਾਰੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਸ ਖਿਡਾਰੀ ਨੂੰ ਪਾਕਿ ਕ੍ਰਿਕਟਰ ਵੀ ਲੀਜੈਂਡ ਮੰਨਦੇ ਹਨ, ਉਸ ਖਿਡਾਰੀ ਲਈ ਪਾਕਿ ਮੰਤਰੀਆਂ ਵੱਲੋਂ ਗਲਤ ਭਾਸ਼ਾ ਦਾ ਇਸਤੇਮਾਲ ਕਰਨਾ ਉਨ੍ਹਾਂ ਦੀ ਗੰਦੀ ਸੋਚ ਬਿਆਨ ਕਰਦੀ ਹੈ।

ਧੋਨੀ ਦੇ ਭਵਿਖ ਨੂੰ ਲੈ ਕੇ ਪੂਰੀ ਦੁਨੀਆ ਦੀ ਨਜ਼ਰਾਂ ਉਸ 'ਤੇ ਟਿਕੀਆਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਜਲਦੀ ਹੀ ਆਪਣੇ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਮਾਹੀ ਨੇ ਇਸ 'ਤੇ ਖੁਲ ਕੇ ਕੁਝ ਨਹੀਂ ਕਿਹਾ ਹੈ। ਇੱਥੇ ਤੱਕ ਕੀ ਬੀ. ਸੀ. ਸੀ. ਆਈ. ਅਤੇ ਚੋਣ ਕਮੇਟੀ ਨੇ ਵੀ ਕਹਿ ਚੁੱਕੀ ਹੈ ਕਿ ਧੋਨੀ ਵਿਚ ਅਜੇ ਕਾਫੀ ਕ੍ਰਿਕਟ ਬਚੀ ਹੈ ਅਤੇ ਅਸੀਂ ਫੈਸਲਾ ਧੋਨੀ 'ਤੇ ਹੀ ਛੱਡਦੇ ਹਾਂ।