ਇੰਗਲੈਂਡ ਤੋਂ ਹਾਰਨ ਦੇ ਬਾਅਦ ਮਿਤਾਲੀ ਨੇ ਦਿੱਤਾ ਇਹ ਬਿਆਨ

07/24/2017 2:02:13 AM

ਲੰਡਨ— ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਐਤਵਾਰ ਨੂੰ ਖੇਡੇ ਗਏ ਮੈਚ 'ਚ ਇੰਗਲੈਂਡ ਨੇ ਭਾਰਤ 9 ਵਿਕਟਾਂ ਨਾਲ ਹਰਾ ਦਿੱਤਾ। ਇਹ ਭਾਰਤ ਕੋਲ ਵਧੀਆ ਮੌਕਾ ਸੀ ਜੋ ਇਤਿਹਾਸ ਰਚਣ ਤੋਂ ਖੁੰਝ ਗਈ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਅਗਲੇ ਵਿਸ਼ਵ ਕੱਪ 'ਚ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਕ੍ਰਿਕਟ ਤੋਂ ਸੰਨਿਆਸ ਅਤੇ ਕਪਤਾਨੀ ਛੱਡਣ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਹੈ।
ਇਹ ਮੇਰਾ ਆਖਰੀ ਵਿਸ਼ਵ ਕੱਪ
ਮੈਚ ਤੋਂ ਬਾਅਦ ਟੂਰਨਾਮੈਂਟ ਦੇ ਦੂਸਰੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰੀ ਅਤੇ ਭਾਰਤ ਦੀ ਕਪਤਾਨ ਮਿਤਾਲੀ ਰਾਜ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਮੇਰਾ ਆਖਰੀ ਵਿਸ਼ਵ ਕੱਪ ਸੀ। ਮੈਂ ਅਗਲੇ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਵਾਗੀ। ਮਿਤਾਲੀ ਨੇ ਹਾਰ ਦਾ ਕਾਰਨ ਦੱਸਦਿਆ ਕਿਹਾ ਕਿ ਮੈਚ ਦੇ ਦੌਰਾਨ ਇਕ ਸਮੇਂ ਟੀਮ ਬਿਲਕੁਲ ਸੰਤੁਲਿਤ ਖੇਡ ਰਹੀ ਸੀ ਪਰ ਖੇਡ ਦੇ ਮਹੱਤਵਪੂਰਨ ਸਮੇਂ 'ਚ ਟੀਮ ਦਬਾਅ 'ਚ ਆ ਗਈ ਅਤੇ ਅਸੀਂ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਜਿਸ ਕਾਰਨ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਮਿਤਾਲੀ ਨੇ ਭਾਰਤੀ ਟੀਮ ਦੀ ਕੀਤੀ ਸ਼ਲਾਘਾ
ਕਪਤਾਨ ਮਿਤਾਲੀ ਨੇ ਭਾਰਤੀ ਟੀਮ ਦੀ ਸ਼ਲਾਘਾ ਕੀਤੀ ਕਿ ਮੈਨੂੰ ਮੇਰੀ ਟੀਮ 'ਤੇ ਮਾਣ ਹੈ ਕਿ ਪੂਰੀ ਟੀਮ ਨੇ ਟੂਰਨਾਮੈਂਟ 'ਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਿਸੇ ਵੀ ਵਿਰੋਧੀ ਲਈ ਕੋਈ ਵੀ ਮੈਚ ਅਸਾਨ ਨਹੀਂ ਹੋਣ ਦਿੱਤਾ। ਇਸ ਤੋਂ ਇਲਾਵਾ ਮਿਤਾਲੀ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸਪੋਰਟ ਮਹਿਲਾ ਕ੍ਰਿਕਟ ਨੂੰ ਵਿਸ਼ਵ ਕੱਪ ਦੇ ਦੌਰਾਨ ਮਿਲਿਆ ਹੈ, ਇਸ ਤੋਂ ਸਾਨੂੰ ਹੌਸਲਾ ਅਫਜ਼ਾਈ ਮਿਲੀ ਹੈ। ਫਾਈਨਲ ਮੈਚ ਦੇ ਦੌਰਾਨ ਸਟੇਡੀਅਮ ਪੂਰਾ ਭਰੇ ਹੋਣ ਨਾਲ ਖਿਡਾਰੀਆਂ ਨੂੰ ਹੌਸਲਾ ਮਿਲਦਾ ਹੈ। ਨਾਲ ਹੀ ਮਿਤਾਲੀ ਨੇ ਟੀਮ ਦੀ ਸਭ ਤੋਂ ਵਧੀਆਂ ਗੇਂਦਬਾਜ਼ ਝੂਲਨ ਗੋਸਵਾਮੀ ਦੀ ਤਰੀਫ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਆਪਣੇ ਸਰਵਸ਼੍ਰੇਸਠ ਦੀ ਕੋਸ਼ਿਸ਼ ਕਰਦੀ ਹੈ।