ਐਥਲੀਟਾਂ ਦੀ ਚੋਣ ''ਚ ਪੱਖਪਾਤ ਨਹੀਂ ਕੀਤਾ ਗਿਆ : ਸੁਮਾਰਿਵਾਲਾ

07/28/2017 3:03:39 PM

ਨਵੀਂ ਦਿੱਲੀ— ਭਾਰਤੀ ਐਥਲੈਟਿਕਸ ਮਹਾਸੰਘ ਦੇ ਮੁਖੀ ਆਦਿਲ ਸੁਮਾਰਿਵਾਲਾ ਨੇ ਅਗਸਤ ਵਿਚ ਲੰਡਨ ਵਿਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਲਈ ਚੁਣੀ ਗਈ 24 ਮੈਂਬਰੀ ਭਾਰਤੀ ਟੀਮ ਵਿਚ ਪੱਖ-ਪਾਤ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਹੈ ਕਿ ਚੋਣ ਕਮੇਟੀ ਨੇ ਸਰਬਸੰਮਤੀ ਨਾਲ ਐਥਲੀਟਾਂ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਹੀ ਟੀਮ ਦੀ ਚੋਣ ਕੀਤੀ। ਸੁਮਾਰਿਵਾਲਾ ਨੇ ਇਕ ਬਿਆਨ ਜਾਰੀ ਕਰ ਕੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਐਥਲੀਟਾਂ ਦੀ ਚੋਣ ਵਿਚ ਪੱਖਪਾਤ ਕੀਤਾ ਗਿਆ ਹੈ ਤੇ ਭੁਵਨੇਸ਼ਵਰ ਵਿਚ ਹੋਈ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਕੁਝ ਐਥਲੀਟਾਂ ਦੀ ਜਾਣ ਬੁੱਝ ਕੇ ਚੋਣ ਨਹੀਂ ਕੀਤੀ ਗਈ ਹੈ।