ਟੀਮ ਚੋਣ ’ਚ ਕਪਤਾਨਾਂ ਦੀ ਭੂਮਿਕਾ ਅਹਿਮ ਹੋਣੀ ਚਾਹੀਦੀ ਹੈ : ਰਮੀਜ ਰਾਜਾ

09/01/2019 12:07:02 PM

ਕਰਾਚੀ— ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਤੇ ਕੁਮੈਂਟੇਟਰ ਰਮੀਜ ਰਾਜਾ ਨੇ ਕਿਹਾ ਕਿ ਟੀਮ ਸੰਬੰਧਤ ਮਾਮਲਿਆਂ ਵਿਚ ਕਪਤਾਨਾਂ ਦੀ ਭੂਮਿਕਾ ਅਹਿਮ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਵਿਚ ਬਦਲਾਅ ਨਾਲ ਕ੍ਰਿਕਟ ਮੈਨੇਜਮੈਂਟ ਵਿਚ ਮੁਸ਼ਕਿਲਾਂ ਆ ਸਕਦੀਆਂ ਹਨ। ਰਮੀਜ ਨੇ ਸਪੱਸ਼ਟ ਕੀਤਾ ਕਿ ਟੀਮ ਦੇ ਮਾਮਲਿਆਂ ਵਿਚ ਕੋਟਿੰਗ ਸਟਾਫ ਦੀ ਤੁਲਨਾ ਵਿਚ ਕਪਤਾਨ ਦੀ ਗੱਲ ਵੱਧ ਮੰਨੀ ਜਾਣੀ ਚਾਹੀਦੀ ਹੈ।

ਉਸ ਨੇ ਕਿਹਾ ਕਿ ਕ੍ਰਿਕਟ ਵਿਚ ਫੁੱਟਬਾਲ ਦੀ ਤਰ੍ਹਾਂ ਮੈਨੇਜਮੈਂਟ ਦੇ ਅਨੁਸਾਰ ਚੱਲਣਾ ਮੁਸ਼ਕਿਲ ਭਰਿਆ ਹੋ ਸਕਦਾ ਹੈ। ਰਮੀਜ  ਨੇ ਕਿਹਾ ਕਿ ਟੀਮ ਨਾਲ ਇੰਨਾ ਜ਼ਿਆਦਾ ਕੋਚਿੰਗ ਸਟਾਫ ਰੱਖਣਾ ਬੇਕਾਰ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਪੁਰਾਣੇ ਦਿਨਾਂ ਦੀ ਤਰ੍ਹਾਂ ਕ੍ਰਿਕਟ ਵਿਚ ਕਪਤਾਨ ਦੀ ਭੂਮਿਕਾ ਕੋਚਾਂ ਦੀ ਤੁਲਨਾ ਵਿਚ ਵੱਧ ਅਹਿਮ ਹੁੰਦੀ ਹੈ।’’