ਹਿਮਾਂਸ਼ੂ ਦੀ ਵਾਪਸੀ, ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ ਪਹੁੰਚਿਆ

08/07/2017 3:48:55 AM

ਬਾਰਸੀਲੋਨਾ— ਕੈਟਲਨ ਇੰਟਰਨੈਸ਼ਨਲ ਸਰਕਟ ਵਿਚ  5ਵੇਂ ਵੱਕਾਰੀ ਟੂਰਨਾਮੈਂਟ ਬੇਡਲੋਨਾ ਇੰਟਰਨੈਸ਼ਨਲ ਦੇ ਚੌਥੇ ਰਾਊਂਡ ਤੋਂ ਬਾਅਦ ਭਾਰਤੀ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ 3.5 ਅੰਕਾਂ ਨਾਲ ਭਾਰਤੀ ਖਿਡਾਰੀਆਂ ਵਿਚ ਸਭ ਤੋਂ ਉੱਪਰ ਪਹੁੰਚ ਗਿਆ ਹੈ। ਕੱਲ ਤੱਕ 3 ਮੈਚ ਜਿੱਤ ਕੇ ਅੱਗੇ ਚੱਲ ਰਹੇ ਪੀ. ਇਨਯਾਨ ਤੇ ਕਾਰਤਿਕ ਵੈਂਕਟਰਮਨ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਨਯਾਨ ਨੂੰ ਤਿਗਰਾਨ ਪੇਟ੍ਰੋਸਿਯਨ ਨੇ ਤਾਂ ਕਾਰਤਿਕ ਨੂੰ ਵੇਨਜੂਏਲਾ ਦੇ ਜੋਸ ਰਾਫੇਲ ਨੇ ਹਰਾਇਆ। ਇਹ ਦੋਵੇਂ ਹੀ ਖਿਡਾਰੀ ਚਿਲੀ ਦੇ ਹੇਰਰਾ ਪਾਬਲੋ ਨਾਲ ਹੁਣ 4 ਅੰਕਾਂ ਨਾਲ ਸਾਂਝੇ ਤੌਰ 'ਤੇ ਬੜ੍ਹਤ 'ਤੇ ਹੈ।  ਹਿਮਾਂਸ਼ੂ ਨੇ ਪੇਰੂ ਦੇ ਕਰੂਜ਼ ਫਿਲਸਨ ਨੂੰ ਹਰਾਇਆ। ਅਜੇ ਫਿਲਹਾਲ ਹੋਰਨਾਂ ਭਾਰਤੀ ਖਿਡਾਰੀਆਂ ਵਿਚ ਅਨੂਪ ਦੇਸ਼ਮੁਖ, ਅਭਿਸ਼ੇਕ ਦਾਸ, ਅਰਜੁਨ ਕਲਿਆਣ, ਫੇਨਿਲ ਸ਼ਾਹ, ਸੂਜਿਤ ਪਾਲ, ਗੁਕੇਸ਼ ਡੀ 3 ਅੰਕ ਬਣਾ ਕੇ ਖੇਡ ਰਹੇ ਹਨ।