ਇਸ ਰੈਸਲਰ ਦੀ ਵਜ੍ਹਾ ਨਾਲ ਨਾਲ ਟੁੱਟ ਗਈ ਸੀ ਰਿੰਗ, ਗੁੱਸੇ ''ਚ ਪਲਟਾ ਚੁੱਕਾ ਹੈ ਟਰੱਕ

09/07/2017 1:48:13 PM

ਨਵੀਂ ਦਿੱਲੀ— ਡਬਲਿਊ. ਡਬਲਿਊ. ਈ. ਵਿਚ ਸਭ ਤੋਂ ਗੁੱਸੇ ਵਾਲੇ ਰੈਸਲਰ ਮੰਨੇ ਜਾਣ ਵਾਲੇ ਬਰਾਨ ਸਟਰੋਮੈਨ ਦਾ ਅੱਜ 34ਵਾਂ ਬਰਥਡੇ ਹੈ। 6 ਸਤੰਬਰ 1983 ਨੂੰ ਅਮਰੀਕਾ ਵਿਚ ਜੰਮੇ ਸਟਰੋਮੈਨ ਨੇ ਉਸ ਸਮੇਂ ਸਨਸਨੀ ਮਚਾ ਦਿੱਤੀ ਸੀ ਜਦੋਂ ਮੰਡੇ ਨਾਇਟ ਰਾਅ ਦੌਰਾਨ ਉਨ੍ਹਾਂ ਨੇ ਗ਼ੁੱਸੇ ਵਿਚ ਆ ਕੇ ਬਿਗ ਸ਼ੋਅ ਨੂੰ ਟਾਪ ਰੋਪ ਤੋਂ ਅਜਿਹਾ ਸੁਪਰਪਲੈਕਸ ਮਾਰਿਆ ਕਿ ਪੂਰੀ ਰਿੰਗ ਢਹਿ-ਢੇਰੀ ਹੋ ਗਈ। ਦੋਨੋਂ ਖਿਡਾਰੀ ਤਾਂ ਟੁੱਟੀ ਹੋਈ ਰਿੰਗ ਵਿਚ ਡਿੱਗੇ ਪਰ ਰੈਫਰੀ ਇਸਦੀ ਲਪੇਟ ਵਿਚ ਆ ਗਿਆ। ਰਿੰਗ ਟੁੱਟਦੇ ਹੀ ਰੈਫਰੀ ਉਛਲ ਕੇ ਬਾਹਰ ਡਿੱਗੇ ਅਤੇ ਰਿੰਗ ਦਾ ਟੁੱਟਿਆ ਹੋਇਆ ਹਿੱਸਾ ਉਨ੍ਹਾਂ ਦੇ ਸਿਰ ਨਾਲ ਟਕਰਾ ਗਿਆ।
174 ਕਿਲੋਗ੍ਰਾਮ ਦੇ ਬਿਗ ਸ਼ੋਅ ਨੂੰ ਉਠਾ ਕੇ ਸੁੱਟਿਆ
ਡਬਲਿਊ. ਡਬਲਿਊ. ਈ. ਦੇ ਲੇਜੇਂਡ ਸਟਾਰ ਬਿਗ ਸ਼ੋਅ ਦਾ ਭਾਰ 174 ਕਿਲੋਗ੍ਰਾਮ ਹੈ। ਇੰਨਾ ਹੀ ਭਾਰ ਬਰਾਨ ਸਟਰੋਮੈਨ ਦਾ ਹੈ। ਉਨ੍ਹਾਂ ਨੇ ਇਹ ਸੋਚਿਆ ਨਹੀਂ ਸੀ ਕਿ ਬਿਗ ਸ਼ੋਅ ਨੂੰ ਸੁਪਰਪਲੈਕਸ ਦੇਣ ਨਾਲ ਅਜਿਹਾ ਹੋ ਜਾਵੇਗਾ।
ਜਦੋਂ ਪਲਟਾ ਦਿੱਤਾ ਪੂਰਾ ਟਰੱਕ
ਇਸ ਤੋਂ ਪਹਿਲਾਂ ਸਟਰੋਮੈਨ ਨੇ ਉਸ ਸਮੇਂ ਸਨਸਨੀ ਮਚਾ ਦਿੱਤੀ ਸੀ ਜਦੋਂ ਰੋਮਨ ਰੇਂਸ ਨਾਲ ਫਾਈਟ ਦੇ ਬਾਅਦ ਉਨ੍ਹਾਂ ਨੇ ਗ਼ੁੱਸੇ ਵਿਚ 6500 ਕਿਲੋਗ੍ਰਾਮ ਦੀ ਮਿਨੀ ਟਰੱਕ ਐਂਬੁਲੈਂਸ ਨੂੰ ਪਲਟਾ ਦਿੱਤਾ ਸੀ। ਇਸ ਐਂਬੁਲੈਂਸ ਵਿਚ ਉਨ੍ਹਾਂ ਦੇ ਵਿਰੋਧੀ ਰੋਮਨ ਰੇਂਸ ਨੂੰ ਲੈ ਜਾਇਆ ਜਾ ਰਿਹਾ ਸੀ ਜੋ ਪਹਿਲਾਂ ਤੋਂ ਹੀ ਜਖ਼ਮੀ ਸਨ।