ਨਿਊਜ਼ੀਲੈਂਡ ''ਚ ਖੇਡਣ ''ਤੇ ਖਿਡਾਰੀਆਂ ਨੂੰ ਹੋਵੇਗਾ ਫਾਈਦਾ : ਦ੍ਰਾਵਿੜ

11/12/2018 9:45:40 PM

ਨਵੀਂ ਦਿੱਲੀ— ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਦੇ ਹਾਲਾਤ ਆਸਟਰੇਲੀਆ ਦੇ ਸਮਾਨ ਨਹੀਂ ਹੋਣਗੇ ਪਰ ਇਸ ਦੇ ਬਾਵਜੂਦ ਭਾਰਤ 'ਏ' ਟੀਮ 'ਚ ਸ਼ਾਮਿਲ ਨਿਯਮਿਤ ਟੈਸਟ ਖਿਡਾਰੀਆਂ ਨੂੰ ਬਹੁਮੁੱਲ ਮੈਚ ਅਭਿਆਸ ਦਾ ਮੌਕਾ ਮਿਲੇਗਾ। ਭਾਰਤੀ ਟੈਸਟ ਉਪ ਕਪਤਾਨ ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਮੁਰਲੀ ਵਿਜੇ, ਪ੍ਰਿਥਵੀ ਸ਼ਾਹ, ਪ੍ਰਾਥਿਵ ਪਟੇਲ ਤੇ ਹਨੁਮਾ ਵਿਹਾਰੀ ਨਿਊਜ਼ੀਲੈਂਡ ਦੇ ਮਾਓਟ ਮਾਨਗਾਨੁਈ 'ਚ 16 ਨਵੰਬਰ ਤੋਂ ਖੇਡੇ ਜਾਣ ਵਾਲੇ ਪਹਿਲੇ ਰਸਮੀ ਟੈਸਟ 'ਚ 'ਏ' ਟੀਮ ਦਾ ਹਿੱਸਾ ਹਨ। ਇਨ੍ਹਾਂ 6 ਖਿਡਾਰੀਆਂ ਨੂੰ ਆਸਟਰੇਲੀਆ 'ਚ 6 ਦਸੰਬਰ ਤੋਂ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਨੂੰ ਚੁਣਿਆ ਗਿਆ ਹੈ।


ਦ੍ਰਾਵਿੜ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਕੁਝ ਖਿਡਾਰੀਆਂ ਦੇ ਲਈ ਬਹੁਤ ਵਧੀਆ ਮੌਕਾ ਹੈ, ਜਿਸ ਨੂੰ ਸੀਨੀਅਰ ਟੀਮ ਪ੍ਰਬੰਧਨ ਨੇ 'ਏ' ਦੌਰੇ 'ਤੇ ਸ਼ਾਮਿਲ ਕਰਨ ਦੀ ਅਪੀਲ ਕੀਤੀ ਹੈ। ਦ੍ਰਾਵਿੜ ਨੇ ਕਿਹਾ ਆਸਟਰੇਲੀਆ 'ਚ ਹਾਲਾਤ ਭਾਵੇਂ ਹੀ ਸਾਮਾਨ ਨਹੀਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੈਚ 'ਚ ਖੇਡਣ ਦਾ ਅਨੁਭਵ ਮਿਲੇਗਾ। ਇਹ ਇੰਟਰਨੈਸ਼ਨਲ ਦੌਰਿਆਂ ਤੋਂ ਪਹਿਲਾਂ ਵਧੀਆ ਮੌਕਾ ਹੈ।