ਵਾਇਰਲ ਹੋ ਰਹੀ ਕੋਹਲੀ ਤੇ ਅਨੁਸ਼ਕਾ ਦੀ ਤਸਵੀਰ ਦਾ ਸੱਚ ਆਇਆ ਸਾਹਮਣੇ

02/23/2018 2:30:31 PM

ਕੇਪਟਾਊਨ (ਬਿਊਰੋ)— ਦੱਖਣੀ ਅਫਰੀਕਾ ਖਿਲਾਫ ਦੂਸਰੇ ਟੀ-20 ਮੈਚ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ। ਇਸ ਤਸਵੀਰ 'ਚ ਉਹ ਆਪਣੀ ਪਤਨੀ ਅਨੁਸ਼ਕਾ ਨੂੰ ਗਲੇ ਮਿਲਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵਿਰਾਟ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ 'ਮੀ ਵਨ ਐਂਡ ਓਨਲੀ'। ਵਿਰਾਟ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅੰਦਾਜ਼ੇ ਲਗਾਉਣ ਲੱਗ ਗਏ ਕਿ ਅਨੁਸ਼ਕਾ ਸ਼ਾਇਦ ਵਿਰਾਟ ਨੂੰ ਮਿਲਣ ਅਫਰੀਕਾ ਗਈ ਹੈ। ਹਾਂਲਾਕਿ ਅਨੁਸ਼ਕਾ ਨੇ ਆਪਣੇ ਕੁਮੈਂਟ 'ਚ 'ਆਈ ਮਿਸ ਯੂ ਟੂ ਮਾਈ ਲਵ' ਲਿਖ ਕੇ ਸਾਫ ਕਰ ਦਿੱਤਾ ਕਿ ਉਹ ਕੋਹਲੀ ਨੂੰ ਮਿਲਣ ਦੱਖਣ ਅਫਰੀਕਾ ਨਹੀਂ ਗਈ ਹੈ। ਇਸ ਦੇ ਨਾਲ ਹੀ ਇਹ ਸਵਾਲ ਉਠਦਾ ਹੈ ਕਿ ਇਹ ਤਸਵੀਰ ਕਦੋਂ ਦੀ ਹੈ।

ਇਹ ਹੈ ਵਾਇਰਲ ਹੋਈ ਤਸਵੀਰ ਦੀ ਸੱਚ
ਦਰਅਸਲ ਇਹ ਤਸਵੀਰ ਸੱਤ ਮਹੀਨੇ ਪੁਰਾਣੀ ਹੈ। ਪਿਛਲੇ ਸਾਲ ਜੁਲਾਈ ਦੇ ਮਹੀਨੇ ਦੋਨੋਂ ਨਿਊਯਾਰਕ ਗਏ ਸੀ। ਇਹ ਤਸਵੀਰ ਉਸ ਸਮੇਂ ਦੀ ਹੈ, ਜਿਸ ਨੂੰ ਸ਼ੇਅਰ ਕਰਦੇ ਹੀ ਇਹ ਤਸਵੀਰ ਚਰਚਾ 'ਚ ਆ ਗਈ। ਵਿਰਾਟ ਦੀ ਇਸ ਤਸਵੀਰ 'ਚ ਦੋਨਾਂ ਦਾ ਚਿਹਰਾ ਨਹੀਂ ਦਿੱਸ ਰਿਹਾ। ਤਸਵੀਰ ਦੇ ਬੈਕਗਰਾਊਂਡ 'ਚ ਇਕ ਪੇਂਟਿੰਗ ਵੀ ਨਜ਼ਰ ਆ ਰਹੀ ਹੈ। ਅਨੁਸ਼ਕਾ ਦੇ ਕੁਮੈਂਟ ਤੋਂ ਇਹ ਸਾਫ ਹੋ ਗਿਆ ਹੈ ਕਿ ਅਨੁਸ਼ਕਾ ਭਾਰਤ 'ਚ ਹੀ ਹੈ ਅਤੇ ਇਸ ਸਮੇਂ ਆਪਣੀ ਫਿਲਮ 'ਪਰੀ' ਦੇ ਪਰਮੋਸ਼ਨ 'ਚ ਰੁੱਝੀ ਹੈ।

 

A post shared by Virat Kohli (@virat.kohli) on

ਹੋਲੀ ਦੇ ਮੌਕੇ 'ਤੇ ਅਨੁਸ਼ਕਾ ਦੀ ਫਿਲਮ ਹੋਵੇਗੀ ਰਿਲੀਜ਼
ਪਰੀ ਫਿਲਮ ਦੇ ਇਲਾਵਾ ਅਨੁਸ਼ਕਾ 'ਸੁਈ ਧਾਗਾ' ਅਤੇ 'ਜ਼ੀਰੋ' ਫਿਲਮ 'ਚ ਕੰਮ ਕਰ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ 11 ਦਸੰਬਰ ਨੂੰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਅਨੁਸ਼ਕਾ 'ਪਰੀ' ਫਿਲਮ ਵਲੋਂ ਇਕ ਵਾਰ ਫਿਰ ਵੱਡੇ ਪਰਦੇ 'ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਇਹ ਫਿਲਮ ਹੋਲੀ ਦੇ ਮੌਕੇ 'ਤ 2 ਮਾਰਚ ਨੂੰ ਸਿਨਮਾ-ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਅਨੁਸ਼ਕਾ ਸ਼ਰਮਾ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

ਅਫਰੀਕਾ ਦੌਰੇ 'ਤੇ ਅਜਿਹਾ ਪ੍ਰਦਰਸ਼ਨ ਕਰ ਰਹੀ ਹੈ ਭਾਰਤੀ ਟੀਮ
ਉਥੇ ਹੀ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਕੋਹਲੀ ਦੀ ਕਪਤਾਨੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਰਾਟ ਨੇ ਵਨਡੇ ਸੀਰੀਜ਼ ਦੇ ਦੌਰਾਨ ਕਈ ਰਿਕਾਰਡ ਅਪਣੇ ਨਾਂ ਕੀਤੇ ਅਤੇ ਸੀਰੀਜ਼ ਵੀ ਆਪਣੇ ਨਾਂ ਕਰਨ 'ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਟੀ-20 ਸੀਰੀਜ਼ 'ਚ ਖੇਡੇ ਗਏ ਦੋ ਮੈਚਾਂ 'ਚ ਭਾਰਤੀ ਟੀਮ ਨੂੰ ਇਕ ਜਿੱਤ ਅਤੇ ਇਕ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਨੂੰ ਖੇਡੇ ਜਾਣ ਵਾਲੇ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਟੀਮ ਇੰਡੀਆ ਜਿੱਤ ਦੇ ਨਾਲ ਇਸ ਸੀਰੀਜ਼ ਨੂੰ ਵੀ ਆਪਣੇ ਨਾਂ ਕਰਨਾ ਚਾਹੇਗੀ।