PCB ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਮਲਿਕ ਨੂੰ ਭੇਜੀ ਪ੍ਰਸ਼ਨਾਵਲੀ

05/25/2020 1:25:52 PM

ਕਰਾਚੀ : ਪਾਕਿਸਤਾਨ ਦੇ ਦਾਗੀ ਸਾਬਕਾ ਕਪਤਾਨ ਸਲੀਮ ਮਲਿਕ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਤੋਂ ਇਕ ਚਿੱਠੀ ਮਿਲੀ ਹੈ ਜਿਸ ਵਿਚ ਉਸ ਤੋਂ ਕੁਝ ਸਵਾਲਾਂ ਦਾ ਜਵਾਬ ਦੇਣ ਲੀ ਕਿਹਾ ਗਿਆ ਹੈ। ਮਲਿਕ 'ਤੇ ਇਕ ਜੁਡੀਸ਼ੀਅਲ ਕਮਿਸ਼ਨ ਨੇ ਮੈਚ ਫਿਕਸਿੰਗ ਦੇ ਲਈ ਸਾਲ 2000 ਵਿਚ ਉਮਰ ਭਰ ਲਈ ਬੈਨ ਲਗਾ ਦਿੱਤਾ ਸੀ ਪਰ 2008 ਵਿਚ ਸੈਸ਼ਨ ਕੋਰਟ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਸ ਨੇ ਕ੍ਰਿਕਟ ਗਤੀਵਿਧੀਆਂ ਵਿਚ ਵਾਪਸੀ ਦੇ ਲਈ ਪੀ. ਸੀ. ਬੀ. ਤੋਂ ਮੰਜ਼ੂਰੀ ਹਾਸਲ ਕਰਨ ਲਈ ਮੁਹਿੰਮ ਛੇੜੀ ਹੈ। 

ਇਸ 57 ਸਾਲਾ ਖਿਡਾਰੀ ਨੇ ਕਿਹਾ ਕਿ ਉਹ ਹਰ ਸਵਾਲ ਦਾ ਜਵਾਬ ਪੂਰੀ ਇਮਾਨਦਾਰੀ ਨਾਲ ਦੇਵੇਗਾ ਕਿਉਂਕਿ ਉਹ ਫਿਰ ਤੋਂ ਕ੍ਰਿਕਟ ਗਤੀਵਿਧੀਆਂ ਵਿਚ ਵਾਪਸੀ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਮੈਂ ਇਸ ਪ੍ਰਸ਼ਨਾਵਲੀ ਨੂੰ ਆਪਣੇ ਵਕੀਲ ਦੇ ਕੋਲ ਭੇਜਿਆ ਹੈ ਅਤੇ ਮੈਂ ਹਰੇਕ ਸਵਾਲ ਦਾ ਪੂਰੀ ਇਮਾਨਦਾਰੀ ਨਾਲ ਜਵਾਬ ਦੇਵਾਂਗਾ। ਮੈਂ ਹੁਣ ਚੁੱਪ ਕਰ ਰਿਹਾ ਹਾਂ। ਹੁਣ ਮੈਂ ਸੱਚ ਲਿਖਾਂਗਾ।

Ranjit

This news is Content Editor Ranjit