ਭਾਰਤ ਦੇ ਵੱਡੇ ਕ੍ਰਿਕਟ ਅੰਪਾਇਰ ਦਾ ਦਿਹਾਂਤ

06/13/2017 5:33:43 AM

ਨਵੀਂ ਦਿੱਲੀ— ਸਾਬਕਾ ਟੈਸਟ ਕ੍ਰਿਕਟ ਅੰਪਾਇਰ ਐੱਸ.ਆਰ. ਰਾਮਚੰਦਰ ਰਾਵ ਦਾ 81 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਕਰਨਾਟਕਾ ਟੈਸਟ ਕ੍ਰਿਕਟ ਐਸੋਸ਼ੀਏਸ਼ਨ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਸ਼੍ਰੀ ਰਾਮਚੰਦਰ ਰਾਵ ਦੀ ਅਚਾਨਕ ਹੋਈ ਮੌਤ 'ਤੇ ਸੋਗ ਪ੍ਰਗਟਾਇਆ ਹੈ। ਐੱਸ.ਆਰ. ਰਾਮਚੰਦਰ ਰਾਵ ਦਾ ਜਨਮ 16 ਸਤੰਬਰ 1931 ਨੂੰ ਹੋਇਆ ਸੀ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਦੀ ਅੰਪਾਇਰਿੰਗ ਰਣਜੀ ਟਰਾਫੀ ਤੋਂ ਸ਼ੁਰੂ ਕੀਤੀ ਸੀ। ਨਵੰਬਰ 1975 'ਚ ਅਲੀਗੜ੍ਹ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਹੋਏ ਕ੍ਰਿਕਟ ਮੈਚ 'ਚ ਸ਼ੁਰੂਆਤ ਕੀਤੀ ਸੀ। 
ਉਨ੍ਹਾਂ ਦੀ ਅੰਪਾਇਰਿੰਗ ਦਾ ਸਭ ਤੋਂ ਵੱਡਾ ਯਾਦਗਾਰ ਮੈਚ 1987 'ਚ ਹੋਇਆ, ਜਿਸ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ 'ਚ ਮੁਕਾਬਲਾ ਸੀ। ਇਸ ਮੈਚ 'ਚ ਸੁਨੀਲ ਗਵਾਸਕਰ 10000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਸਨ। ਉਨ੍ਹਾਂ ਨੇ 3 ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਅੰਪਾਇਰਿੰਗ ਕੀਤੀ ਸੀ। ਭਾਰਤ ਪਾਕਿਸਤਾਨ ਵਿਚਾਲੇ ਮਾਰਚ 1987 'ਚ ਪੁਣੇ ਦੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਉਨ੍ਹਾਂ ਨੇ ਆਖਰੀ ਵਾਰ ਅੰਪਾਇਰਿੰਗ ਕੀਤੀ ਸੀ।