ਓਲੰਪਿਕ ਟਲਣ ਨਾਲ ਲਾਗਤ ਕਈ ਗੁਣਾ ਵਧੇਗਾ : ਆਯੋਜਕ

03/26/2020 6:49:29 PM

ਟੋਕੀਓ— ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਕਿਹਾ ਹੈ ਕਿ ਖੇਡਾਂ ਨੂੰ ਮੁਲਤਵੀ ਕਰਨ ਨਾਲ ਵਾਧੂ ਲਾਗਤ ਕਈ ਗੁਣਾ ਵਧ ਜਾਵੇਗਾ। ਉਨ੍ਹ੍ਹਾਂ ਨੇ ਇਸ ਪੇਚੀਦਾ ਤੇ ਪਹਿਲਾਂ ਤੋਂ ਕੰਮ ਲਈ ਸ਼ੁਰੂਆਤ ਲਈ ਵੀਰਵਾਰ ਨੂੰ ਇਕ ਕਮੇਟੀ ਦਾ ਗਠਨ ਕੀਤਾ। ਟੋਕੀਓ 2020 ਦੇ ਸੀ. ਈ. ਓ. ਤੋਸ਼ਿਰਾ ਮੁਤੋ ਨੇ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਕਿਹਾ, ''ਇਕ-ਇਕ ਕਰਕੇ ਸਾਨੂੰ ਤੈਅ ਕਰਨਾ ਪਵੇਗਾ ਕਿ ਹਰ ਸਮੱਸਿਆ ਦਾ ਹੱਲ ਨਿਕਲ ਸਕੇ।'' ਉਸ ਨੇ ਕਿਹਾ, ''ਵਾਧੂ ਲਾਗਤ ਕਾਫੀ ਵੱਧ ਹੋਵੇਗੀ।  ਸਾਨੂੰ ਇਸਦੇ ਲਈ ਕਾਫੀ ਕੋਸ਼ਿਸ ਕਰਨੀ ਪਵੇਗੀ।''

Ranjit

This news is Content Editor Ranjit