ਫੁੱਟਬਾਲ ਦੇ ਮਹਾਕੁੰਭ ਫੀਫਾ ਵਰਲਡ ਕੱਪ 2022 ਦਾ ਅਧਿਕਾਰਤ ਲੋਗੋ ਹੋਇਆ ਜਾਰੀ

09/04/2019 4:00:52 PM

ਸਪੋਰਟਸ ਡੈਸਕ— ਫੀਫਾ ਅਤੇ ਕਤਰ ਦੀ ਪ੍ਰਬੰਧਕ ਕਮੇਟੀ ਨੇ 2022 'ਚ ਹੋਣ ਵਾਲੇ ਵਰਲਡ ਕੱਪ ਲਈ ਆਧਿਕਾਰਤ ਲੋਗੋ ਜਾਰੀ ਕਰ ਦਿੱਤਾ ਹੈ। ਦੋਹਾ 'ਚ ਜਦ ਮੰਗਲਵਾਰ ਸ਼ਾਮ ਨੂੰ ਘੜੀ ਦੀ ਸੂਈ ਨੇ 8:22 ਵਜਾਏ ਤੱਦ ਵੱਡੀ ਸਕ੍ਰੀਨਜ਼ 'ਤੇ ਇਕ ਲੋਗੋ ਉਭਰ ਕੇ ਸਾਹਮਣੇ ਆਇਆ। ਇਹ ਲੋਗੋ ਕਤਰ ਦੀਆਂ ਵੱਡੀਆਂ ਇਮਾਰਤਾਂ ਅਤੇ 24 ਹੋਰ ਦੇਸ਼ਾਂ 'ਚ ਵੇਖਿਆ ਗਿਆ।

PunjabKesariPunjabKesari

ਫੀਫਾ ਨੇ ਇਕ ਬਿਆਨ 'ਚ ਕਿਹਾ, “ਲੋਗੋ 'ਤੇ ਬਣੇ ਕਰਵ ਰੇਗਿਸਤਾਨ ਦੇ ਟੀਲਿਆਂ ਦੇ ਵੱਧਣ ਅਤੇ ਡਿੱਗਣ ਦਾ ਤਰਜਮਾਨੀ ਕਰਦੇ ਹਨ ਜਦ ਕਿ ਲੂਪ ਨੰਬਰ-8 ਨੂੰ ਦਰਸਾਉਂਦਾ ਹੈ,  ੈਕਿ ਅੱਠ ਸਟੇਡੀਅਮਜ਼ 'ਚ ਇਹ ਮੁਕਾਬਲੇ ਖੇਡੇ ਜਾਣਗੇ। ਇਸ 'ਤੇ ਇਕ ਇਨਫੀਨਿਟੀ ਚਿੰਨ੍ਹ ਵੀ ਬਣਾ ਹੋਇਆ ਹੈ ਜੋ ਟੂਰਨਾਮੈਂਟ ਦੇ ਨੇਚਰ ਨੂੰ ਦਰਸਾਉਂਦਾ ਹੈ।PunjabKesari
ਜ਼ਿਕਰਯੋਗ ਹੈ ਕਿ ਫੀਫਾ ਵਰਲਡ ਦੇ ਲੋਗੋ ਦਾ ਆਕਾਰ ਵਰਲਡ ਕੱਪ ਦੀ ਟਰਾਫੀ ਵਰਗੀ ਹੈ। ਲੋਗੋ ਨੂੰ ਦੋਹਾ ਤੋਂ ਲੈ ਕੇ ਕੁਵੈਤ ਅਤੇ ਮੋਰੱਕੋ ਦੀਆਂ ਕਈ ਇਮਾਰਤਾਂ 'ਤੇ ਦਰਸਾਇਆ ਗਿਆ। ਹਾਲਾਂਕਿ ਇਸ ਪ੍ਰਬੰਧ 'ਚ ਸਊਦੀ ਅਰਬ, ਬਹਰੀਨ, ਸੰਯੂਕਤ ਅਰਬ ਅਮੀਰਾਤ ਅਤੇ ਮਿਸਰ ਸ਼ਾਮਿਲ ਨਹੀਂ ਸਨ ਕਿਉਂਕਿ ਇਨ੍ਹਾਂ ਸਾਰਿਆਂ ਦੇਸ਼ਾਂ ਨੇ 2017 'ਚ ਕਤਰ ਦੇ ਨਾਲ ਸਫ਼ਾਰਤੀ ਸਬੰਧਾਂ ਨੂੰ ਖ਼ਤਮ ਕਰ ਦਿੱਤੇ ਸਨ ਅਤੇ ਗੈਸ-ਬਖ਼ਤਾਵਰ ਰਾਸ਼ਟਰ ਦੇ ਨਾਲ ਵਪਾਰ ਅਤੇ ਟ੍ਰਾਂਸਪੋਰਟ ਦਾ ਵੀ ਬਾਈਕਾਟ ਕੀਤਾ। ਇਸ ਤੋਂ ਇਲਾਵਾ, ਵਰਲਡ ਕੱਪ ਦਾ ਲੋਗੋ ਨਿਊਯਾਰਕ, ਬਿਊਨਸ ਆਇਰਸ, ਸਾਓ ਪਾਉਲੋ, ਸੈਂਟਿਆਗੋ, ਮੈਕਸਿਕੋ ਸਿਟੀ, ਜੋਹਾਂਸਬਰਗ, ਲੰਡਨ, ਪੈਰੀਸ, ਬਰਲਿਨ, ਮਿਲਾਨ, ਮੇਡਰਿਡ, ਮਾਸਕੋ, ਮੁੰਬਈ, ਸਯੋਲ ਅਤੇ ਤੁਕੀਰ ਦੇ 10 ਜ਼ਿਲਿਆਂ 'ਚ ਵਿਖਾਈ ਦਿੱਤਾ।PunjabKesariਟੂਰਨਾਮੈਂਟ 'ਚ 32 ਟੀਮਾਂ ਹਿੱਸਾ ਲੈਣਗੀਆਂ
ਵਰਲਡ ਕੱਪ 2022 'ਚ 21 ਨਵੰਬਰ ਤੋਂ 18 ਦਸੰਬਰ ਦੇ ਵਿਚਾਲੇ ਖੇਡਿਆ ਜਾਵੇਗਾ। ਪਹਿਲੀ ਵਾਰ ਇਹ ਸਰਦੀਆਂ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸਾਰੇ ਵਰਲਡ ਕੱਪ ਗਰਮੀਆਂ 'ਚ ਹੋਏ ਹਨ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੈਚ ਦੇ ਦੌਰਾਨ ਦੋਹਾ ਦਾ ਤਾਪਮਾਨ 20 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ। ਟੂਰਨਾਮੈਂਟ 'ਚ 32 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਪਹਿਲੀ ਵਾਰ ਅਰਬ ਦੇਸ਼ 'ਚ ਹੋਵੇਗਾ। PunjabKesari


Related News