ਮਸ਼ਹੂਰ ਬਾਲੀਵੁੱਡ ਫਿਲਮ ਡਾਇਰੈਕਟਰ ਨੇ ਸ਼ੇਅਰ ਕੀਤੀ ਸਾਨੀਆ ਮਿਰਜ਼ਾ ਦੀ ਇਤਰਾਜ਼ਯੋਗ ਤਸਵੀਰ

06/12/2017 5:27:10 PM

ਨਵੀਂ ਦਿੱਲੀ— ਹਮੇਸ਼ਾ ਆਪਣੇ ਬਿਆਨਾਂ ਕਾਰਨ ਵਿਵਾਦਾਂ 'ਚ ਰਹਿਣ ਵਾਲੇ ਰਾਮ ਗੋਪਾਲ ਵਰਮਾ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ ਕੁਝ ਸਮਾਂ ਪਹਿਲਾਂ ਹੀ ਟਵਿੱਟਰ ਨੂੰ ਅਲਵਿਦਾ ਕਹਿ ਚੁੱਕੇ ਰਾਮ ਗੋਪਾਲ ਵਰਮਾ ਨੇ ਹਾਲ ਹੀ 'ਚ ਮਸ਼ਹੂਰ ਟੈਨਿਸ ਪਲੇਅਰ ਸਾਨੀਆ ਮਿਰਜ਼ਾ ਦੀ ਇਕ ਅਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਇਸ ਤਸਵੀਰ ਦੇ ਨਾਲ ਉਨ੍ਹਾਂ ਕੈਪਸ਼ਨ ਦਿੱਤਾ ਹੈ ਕਿ ਇਕ ਕੁੜੀ ਨੇ ਕਿਹਾ ਸੀ ਕਿ ਮੈਂ ਸੰਨੀ ਲਿਓਨ ਬਣਨਾ ਚਾਹੁੰਦੀ ਹਾਂ। ਉਸ ਨੂੰ ਆਪਣੀ ਯਾਦ ਦਿਵਾਉਂਦਾ ਹੈ। ਉਹ ਟੈਨਿਸ ਖੇਡਣ 'ਚ ਬਹੁਤ ਹੀ ਵਧੀਆ ਸੀ ਪਰ ਉਸ ਦੇ ਪਿਤਾ ਨੇ ਉਸ ਨੂੰ ਟੈਨਿਸ ਸਿਰਫ ਇਸ ਲਈ ਨਹੀਂ ਖੇਡਣ ਦਿੱਤਾ ਕਿਉਂਕਿ ਇਸ 'ਚ ਕੁੜੀਆਂ ਨੂੰ ਸਕਰਟ ਪਹਿਨਨੀ ਪੈਂਦੀ ਹੈ। ਮੇਰੀ ਫਿਲਮ ਇਨ੍ਹਾਂ ਵਿਸ਼ਿਆਂ 'ਤੇ ਧਿਆਨ ਖਿਚਦੀ ਹੈ।

ਰਾਮੂ ਨੂੰ ਇਸ ਪੋਸਟ ਨੂੰ ਲੈ ਕੇ ਹੁਣ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦਰਅਸਲ ਲੋਕ ਉਨ੍ਹਾਂ ਵੱਲੋਂ ਸਾਨੀਆ ਦੀ ਜਿਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਉਸ ਨੂੰ ਗਲਤ ਦੱਸ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਕਿਸੇ ਵੀ ਕੁੜੀ ਦੀ ਇਸ ਤਰ੍ਹਾਂ ਦੀ ਤਸਵੀਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।