IPL 'ਚ ਇਨ੍ਹਾਂ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਲੱਗੇ ਹਨ ਸਭ ਤੋਂ ਜ਼ਿਆਦਾ ਛੱਕੇ, ਨੰਬਰ ਵਨ 'ਤੇ ਹੈ ਇਹ ਭਾਰਤੀ ਗੇਂਦਬਾਜ

03/22/2022 6:19:44 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦੇ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ। ਇਕ ਵਾਰ ਫਿਰ ਕ੍ਰਿਕਟ ਪ੍ਰਸ਼ੰਸਕਾਂ ਨੂੰ ਮੈਦਾਨ 'ਤੇ ਚੌਕੇ-ਛੱਕੇ ਲਗਦੇ ਦੇਖਣ ਨੂੰ ਮਿਲਣਗੇ। ਬੱਲੇਬਾਜ਼ਾਂ ਦਾ ਫਾਰਮੈਟ ਮੰਨੇ ਜਾਣ ਵਾਲੇ ਇਸ ਟੀ-20 ਟੂਰਨਾਮੈਂਟ 'ਚ ਗੇਂਦਬਾਜ਼ਾਂ ਦਾ ਖ਼ੂਬ ਕੁੱਟਾਪਾ ਚਾੜ੍ਹਿਆ ਜਾਂਦਾ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਆਈ. ਪੀ. ਐੱਲ. ਜਿਹੀ ਵੱਡੀ ਟੀ-20 ਲੀਗ 'ਚ ਸਭ ਤੋਂ ਜ਼ਿਆਦਾ ਛੱਕੇ ਕਿਸ ਗੇਂਦਬਾਜ਼ ਦੀਆਂ ਗੇਂਦਾਂ 'ਤੇ ਲੱਗੇ ਹਨ।

ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ : ਗੋਲਡਨ ਡੱਕ ਦਾ ਸ਼ਿਕਾਰ ਹੋਈ ਮਿਤਾਲੀ ਰਾਜ, ਬਣਾਇਆ ਸ਼ਰਮਨਾਕ ਰਿਕਾਰਡ

ਪਿਊਸ਼ ਚਾਵਲਾ


ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਭਾਰਤ ਦੇ ਲੈੱਗ ਸਪਿਨਰ ਪਿਊਸ਼ ਚਾਵਲਾ ਦਾ। ਚਾਵਲਾ ਨੇ ਅਜੇ ਤਕ ਆਈ. ਪੀ. ਐੱਲ. 'ਚ 165 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੂੰ 182 ਛੱਕੇ ਪਏ ਹਨ। ਜਦਕਿ ਚਾਵਲਾ ਨੇ ਆਪਣੇ ਨਾਂ ਆਈ. ਪੀ. ਐੱਲ. 'ਚ 157 ਵਿਕਟਾਂ ਵੀ ਝਟਕਾਈਆਂ ਹਨ।

ਅਮਿਤ ਮਿਸ਼ਰਾ


ਸਭ ਤੋਂ ਜ਼ਿਆਦਾ ਛੱਕੇ ਖਾਣ ਦੀ ਲਿਸਟ 'ਚ ਦੂਜਾ ਨਾਂ ਵੀ ਲੈੱਗ ਸਪਿਨਰ ਦਾ ਹੀ ਹੈ। ਤਜਰਬੇਕਾਰ ਗੇਂਦਬਾਜ਼ ਅਮਿਤ ਮਿਸ਼ਰਾ ਦੀਆਂ ਗੇਂਦਾਂ 'ਤੇ ਆਈ. ਪੀ. ਐੱਲ. 'ਚ ਬੱਲੇਬਾਜ਼ਾਂ ਨੇ 176 ਛੱਕੇ ਲਗਾਏ ਹਨ। ਅਮਿਤ ਮਿਸ਼ਰਾ ਨੇ ਆਈ. ਪੀ. ਐੱਲ. 'ਚ 154 ਮੈਚ ਖੇਡੇ ਹਨ ਤੇ 166 ਵਿਕਟਾਂ ਆਪਣੇ ਨਾਂ ਕੀਤੀਆਂ ਹਨ।

ਰਵਿੰਦਰ ਜਡੇਜਾ


ਦੁਨੀਆ ਦੇ ਸਭ ਤੋਂ ਸ਼ਾਨਦਾਰ ਆਲਰਾਊਂਡਰਾਂ 'ਚੋਂ ਇਕ ਰਵਿੰਦਰ ਜਡੇਜਾ ਵੀ ਇਸ ਸੂਚੀ 'ਚ ਸ਼ਾਮਲ ਹਨ। ਆਈ. ਪੀ. ਐੱਲ. 'ਚ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਜਡੇਜਾ ਦੀਆਂ ਗੇਂਦਾਂ 'ਤੇ ਬੱਲੇਬਾਜ਼ਾਂ ਨੇ 162 ਛੱਕੇ ਲਗਾਏ ਹਨ। ਜਡੇਜਾ ਨੇ ਆਈ. ਪੀ. ਐੱਲ. 'ਚ 200 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 127 ਵਿਕਟਾਂ ਲਈਆਂ ਤੇ 2386 ਦੌੜਾਂ ਵੀ ਬਣਾਈਆਂ ਹਨ।

ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ : ਭਾਰਤ ਦੀ ਬੰਗਲਾਦੇਸ਼ 'ਤੇ ਵੱਡੀ ਜਿੱਤ, 110 ਦੌੜਾਂ ਨਾਲ ਹਰਾਇਆ

ਯੁਜਵੇਂਦਰ ਚਾਹਲ


ਚੌਥੇ ਨੰਬਰ 'ਤੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਨਾਂ ਆਉਂਦਾ ਹੈ। ਚਾਹਲ ਨੇ ਆਈ. ਪੀ. ਐੱਲ. 'ਚ ਅਜੇ ਤਕ 114 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੂੰ 151 ਛੱਕੇ ਪਏ। ਚਾਹਲ ਦੇ ਨਾਂ ਆਈ. ਪੀ. ਐੱਲ. 'ਚ 139 ਵਿਕਟਾਂ ਦਰਜ ਹਨ।

ਰਵੀਚੰਦਰਨ ਅਸ਼ਵਿਨ


ਟੈਸਟ ਕ੍ਰਿਕਟ 'ਚ ਭਾਵੇਂ ਰਵੀਚੰਦਰਨ ਅਸ਼ਵਿਨ ਦੀ ਫ਼ਿਰਕੀ ਬੱਲੇਬਾਜ਼ਾਂ ਨੂੰ ਨਚਾਉਂਦੀ ਹੋਵੇ ਪਰ ਟੀ-20 ਫਾਰਮੈਟ 'ਚ ਬੱਲੇਬਾਜ਼ ਉਨ੍ਹਾਂ ਦੀਆਂ ਗੇਂਦਾਂ 'ਤੇ ਵੱਡੇ ਸ਼ਾਟ ਲਗਾਉਣ 'ਚ ਝਿਝਕਦੇ ਨਹੀਂ। ਆਈ. ਪੀ. ਐੱਲ. 'ਚ ਅਸ਼ਵਿਨ ਦੀਆਂ ਗੇਂਦਾਂ ਤੋਂ 150 ਛੱਕੇ ਲੱਗੇ ਹਨ। ਅਸ਼ਵਿਨ ਨੇ 167 ਮੈਚਾਂ 'ਚ 145 ਵਿਕਟਾਂ ਝਟਕਾਈਆਂ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh