ਗੇਂਦਬਾਜ਼ ਨੇ ਸੁੱਟੀ ਅਜਿਹੀ ਗੇਂਦ ਲੜਖੜਾ ਕੇ ਮਿਡਿਲ ਸਟੰਪ ਉੱਡਾ ਬੈਠਾ ਬੱਲੇਬਾਜ਼ (ਦੇਖੋ ਵੀਡੀਓ)
06/28/2017 4:48:36 PM
ਨਵੀਂ ਦਿੱਲੀ— ਇੰਗਲੈਂਡ ਦੇ ਕਾਊਂਟੀ ਕ੍ਰਿਕਟ 'ਚ ਮਜ਼ੇਦਾਰ ਪਲ ਹੁੰਦੇ ਹਨ। ਕਾਊਂਟੀ ਚੈਂਪੀਅਨਸ ਡਿਵੀਜ਼ਨ 2 ਦਾ ਮੈਚ ਕੇਂਟ ਅਤੇ ਨਾਟਿੰਗਮਸ਼ਾਇਰ ਦੀਆਂ ਟੀਮਾਂ ਵਿਚਾਲੇ ਹੋਇਆ। ਕੇਂਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਰ ਟੀਮ ਦੀਆਂ ਉਮੀਦਾਂ ਜਲਦ ਹੀ ਧਾਰਾਸ਼ਾਹੀ ਹੁੰਦੇ ਹੋਏ ਨਜ਼ਰ ਆਈ, ਜਦੋਂ ਪਹਿਲੀ ਪਾਰੀ 'ਚ ਉਹ ਕੁੱਲ 180 ਦੌੜਾਂ ਹੀ ਬਣਾ ਸਕੇ। ਨਾਟਿੰਗਮਸ਼ਾਇਰ ਦੇ ਗੇਂਦਬਾਜ਼ਾਂ ਨੇ ਧਮਾਕੇਦਾਰ ਗੇਂਦਬਾਜ਼ੀ ਕਰਦੇ ਹੋਏ ਬੱਲੇਬਾਜ਼ਾਂ 'ਤੇ ਦਬਾਅ ਬਣਾ ਕੇ ਰੱਖਿਆ। ਕੇਂਟ ਦੀ ਟੀਮ ਨੇ 6 ਦੌੜਾਂ 'ਤੇ ਹੀ 3 ਵਿਕਟਾਂ ਗੁਆ ਲਈਆਂ। ਇਸ ਦੌਰਾਨ ਹੈਰੀ ਗਰਨੀ ਨੇ ਇਕ ਅਜਿਹੀ ਗੇਂਦ ਸੁੱਟੀ ਜੋ ਉਸ ਨੂੰ ਅਤੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ। ਇਸ ਗੇਂਦ 'ਤੇ ਉਨ੍ਹਾਂ ਨੇ ਵਿਲੀਅਮਸ ਗਿਡਮੈਨ ਦਾ ਵਿਕਟ ਲਿਆ।
And for my next trick…
— County Championship (@CountyChamp) June 26, 2017
What a ball from @gurneyhf! pic.twitter.com/DIKLB8QyPr
ਚਾਰ ਵਿਕਟਾਂ ਡਿੱਗਣ ਦੇ ਬਾਅਦ ਹੈਰੀ ਗਰਨੀ ਦੀ ਇਕ ਸ਼ਾਨਦਾਰ ਯੋਰਕਰ ਨੇ ਵਿਲੀਅਮਸ ਨੂੰ ਥੋੜਾ ਵੀ ਸਮਾਂ ਨਾ ਦਿੱਤਾ। ਉਹ ਫਰੰਟ ਫੁੱਟ 'ਤੇ ਆ ਕੇ ਖੇਡਣਾ ਚਾਹੁੰਦੇ ਸਨ, ਪਰ ਗੇਂਦ ਦੋਨੋਂ ਪੈਰਾਂ ਦੇ ਵਿਚਾਲਿਓ ਲੰਘ ਕੇ ਮਿਡਿਲ ਸਟੰਪ 'ਤੇ ਜਾ ਵੱਜੀ। ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਵਿਲੀਅਮਸ ਦਾ ਵਿਕਟ ਉੱਡਿਆ ਤਾਂ ਨਾਨ-ਸਟਰਾਈਕ ਐਂਡ 'ਤੇ ਖੜ੍ਹਾ ਬੱਲੇਬਾਜ਼ ਗੇਂਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਇਆ।