IND v AUS : ਬੈਂਗਲੁਰੂ ਵਿਚ ਭਾਰਤ-ਆਸਟਰੇਲੀਆ ਵਿਚਾਲੇ ਖਿਤਾਬ ਲਈ ਹੋਵੇਗੀ ਜੰਗ

01/18/2020 7:29:13 PM

ਬੈਂਗਲੁਰੂ : ਭਾਰਤੀ ਕ੍ਰਿਕਟ ਟੀਮ ਨੇ ਰਾਜਕੋਟ ਵਿਚ ਸੀਰੀਜ਼ ਬਰਾਬਰੀ ਤੋਂ ਬਾਅਦ ਵਾਪਸ ਆਪਣਾ ਆਤਮਵਿਸ਼ਵਾਸ ਹਾਸਲ ਕਰ ਲਿਆ ਹੈ ਪਰ ਆਸਟਰੇਲੀਆ ਵਿਰੁੱਧ ਉਸਦੀ ਅਸਲੀ ਪ੍ਰੀਖਿਆ ਬੈਂਗਲੁਰੂ ਵਿਚ ਐਤਵਾਰ ਨੂੰ ਫਾਈਨਲ ਵਨ ਡੇ ਵਿਚ ਹੋਵੇਗੀ ਜਿੱਥੇ ਦੋਵਾਂ ਧਾਕੜ ਟੀਮਾਂ ਖਿਤਾਬ ਹਾਸਲ ਕਰਨ ਉਤਰਗੀਆਂ। ਭਾਰਤ ਨੇ ਮੁੰਬਈ ਵਿਚ ਪਹਿਲਾ ਵਨ ਡੇ 10 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਰਾਜਕੋਟ ਵਿਚ ਦੂਜਾ ਮੈਚ 36 ਦੌੜਾਂ ਨਾਲ ਜਿੱਤਿਆ ਸੀ ਤੇ ਹੁਣ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰਪੀ 'ਤੇ ਆਉਣ ਤੋਂ ਬਾਅਦ ਨਜ਼ਰਾਂ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਐਤਵਾਰ ਨੂੰ ਹੋਣ ਵਾਲੇ ਆਖਰੀ ਵਨ ਡੇ ਵਿਚ ਲੱਗੀ ਹੈ, ਜਿੱਥੇ ਦਾਅ 'ਤੇ ਖਿਤਾਬ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਆਪਣੀ ਧਰਤੀ 'ਤੇ ਖਤਰਨਾਕ ਮੰਨੀ ਜਾਂਦੀ ਹੈ ਪਰ ਜਿਸ ਤਰ੍ਹਾਂ ਨਾਲ ਪਹਿਲੇ ਮੈਚ ਵਿਚ ਉਸ ਨੂੰ ਆਸਟਰੇਲੀਆਈ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਚੌਤਰਫਾ ਵਿਭਾਗ ਵਿਚ ਹਰਾ ਕੇ ਮੈਚ 10 ਵਿਕਟਾਂ ਨਾਲ ਜਿੱਤਿਆ ਸੀ, ਉਸ ਤੋਂ ਬਾਅਦ ਉਸਦੀਆਂ ਕਮਜ਼ੋਰੀਆਂ ਵੀ ਸਾਹਮਣੇ ਆ ਗਈਆਂ। ਹਾਲਾਂਕਿ ਰਾਜਕੋਟ ਵਿਚ ਟੀਮ ਨੇ ਗਲਤੀਆਂ ਸੁਧਾਰੀਆਂ ਤੇ ਉਸ ਨੂੰ ਇਸਦਾ ਫਾਇਦਾ ਵੀ ਮਿਲਿਆ। ਟੀਮ ਦੇ ਬੱਲੇਬਾਜੀ ਸੰਯੋਜ਼ਨ ਵਿਚ ਓਪਨਿੰਗ ਤੇ ਮੱਧਕ੍ਰਮ ਦੀ ਪ੍ਰੇਸ਼ਾਨੀ ਵੀ ਸੁਲਝਦੀ ਨਜ਼ਰ ਆ ਰਹੀ ਹੈ।
ਨਿਯਮਤ  ਓਪਨਰ ਲੋਕੇਸ਼ ਰਾਹੁਲ ਦੀ ਪੰਜਵੇਂ ਨੰਬਰ 'ਤੇ 80 ਦੌੜਾਂ ਦੀ ਪਾਰੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਟੀਮ ਨੂੰ ਮੱਧਕ੍ਰਮ ਵਿਚ ਇਕ ਮਜ਼ਬੂਤ ਖਿਡਾਰੀ ਮਿਲ ਗਿਆ ਹੈ, ਜਿਹੜੀ ਉਸਦੀ ਸਭ ਤੋਂ ਵੱਡੀ ਸਮੱਸਿਆ ਸੀ।ਉਥੇ ਹੀ ਕਪਤਾਨ ਵਿਰਾਟ ਕੋਹਲੀ ਆਪਣੇ ਤੀਜੇ ਨੰਬਰ 'ਤੇ ਪਰਤ ਆਇਆ, ਜਿੱਥੇ ਉਹ ਸਭ ਤੋਂ ਸਫਲ ਖਿਡਾਰੀ ਹੈ। ਰੋਹਿਤ (42 ਦੌੜਾਂ), ਸ਼ਿਖਰ ਧਵਨ (96 ਦੌੜਾਂ) ਤੇ ਵਿਰਾਟ (78 ਦੌੜਾਂ ) ਨੇ ਵਧੀਆ ਬੱਲੇਬਾਜ਼ੀ ਕੀਤੀ ਤੇ ਓਪਨਿੰਗ ਕ੍ਰਮ ਵਿਚ ਤਿੰਨੇਂ ਟੀਮਾਂ ਦੇ ਸਥਾਈ ਤੇ ਸਭ ਤੋਂ ਸਫਲ ਸਕੋਰਰ ਵੀ ਹਨ।

ਰਾਹੁਲ ਦੇ ਇਲਾਵਾ ਟੀਮ ਕੋਲ ਵਿਕਟਕੀਪਰ ਰਿਸ਼ਭ ਪੰਤ ਵੀ ਮੱਧਕ੍ਰਮ ਦਾ ਚੰਗਾ ਸਕੋਰਰ ਹੈ ਪਰ ਸੱਟ ਕਾਰਣ ਉਹ ਦੂਜੇ ਮੈਚ ਵਿਚੋਂ ਬਾਹਰ  ਸੀ ਤੇ ਤੀਜੇ ਮੈਚ ਵਿਚ ਉਸਦੀ ਵਾਪਸੀ ਫਿਟਨੈੱਸ 'ਤੇ ਨ੍ਰਿਬਰ ਹੈ। ਪੰਤ ਦੀ ਜਗ੍ਹਾ ਟੀਮ ਵਿਚ ਮਨੀਸ਼ ਪਾਂਡੇ ਨੂੰ ਰੱਖਿਆ ਗਿੱਾ ਸੀ, ਜਿਹੜਾ 2 ਦੌੜਾਂ ਬਣਾ ਕੇ ਨਿਰਾਸ਼ ਕਰ ਗਿਆ। ਗੇਂਦਬਾਜ਼ੀ ਵਿਚ ਵੀ ਖਿਡਾਰੀਆਂ ਨੇ ਪਹਿਲਾਂ ਤੋਂ ਬਿਹਤਰ ਖੇਡ ਦਿਖਾਈ ਤੇ ਸ਼ੰਮੀ 3 ਵਿਕਟਾਂ ਲੈ ਕੇ ਸਭ ਤੋਂ ਸਫਲ ਰਿਹਾ ਹਾਲਾਂਕਿ ਕਿਫਾਇਤੀ  ਗੇਂਦਬਾਜ਼ੀ ਕਰਨ 'ਤੇ ਉਸ ਨੂੰ ਧਿਆਨ ਦੇਣਾ ਪਵੇਗਾ। ਸ਼ੰਮੀ ਨੇ ਮੈਚ ਵਿਚ 7.70 ਦੀ ਮਹਿੰਗੀ ਇਕਾਨੋਮੀ ਰੇਟ ਨਾਲ ਗੇਂਦਬਾਜ਼ੀ ਕੀਤੀ ਸੀ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 9.1 ਓਵਰਾਂ ਵਿਚ 32 ਦੌੜਾਂ 'ਤੇ 1 ਵਿਕਟ ਲਈ ਤੇ ਉਸਦੀ ਇਕਾਨੋਮੀ ਰੇਟ ਸਭ ਤੋਂ ਕਿਫਾਇਤੀ ਵੀ ਰਹੀ। ਕਪਤਾਨ ਵਿਰਾਟ ਬੈਂਗਲੁਰੂ ਵਿਚ ਆਪਣੇ ਗੇਂਦਬਾਜੀ ਵਿਭਾਗ ਵਿਚ ਬਹੁਤ ਸੰਭਾਵਿਤ ਹੈ ਕਿ ਬਹੁਤ ਬਦਲਾਅ ਨਾ ਕਰੇ ਪਰ ਟੀਮ ਚਿੰਨਾਸਵਾਮੀ ਵਿਚ 3 ਤੇਜ਼ ਗੇਂਦਬਾਜ਼ਾਂ ਤੇ ਦੋ ਸਪਿਨਰਾਂ ਨੂੰ ਉਤਾਰਨ 'ਤੇ ਵਿਚਾਰ ਕਰ ਸਕਦੀ ਹੈ। ਚਾਇਨਾਮੈਨ ਗੇਂਦਬਾਜੀ ਕੁਲਦੀਪ ਨੇ ਵੀ ਦੂਜਾ ਸਭ ਤੋਂ ਮਹਿੰਗਾ ਪ੍ਰਦਰਸ਼ਨ ਕੀਤਾ ਪਰ ਨਾਲ ਹੀ ਸਮਿਥ ਤੇ ਐਲਕਸ ਕੈਰੀ ਦੀਆਂ ਵਿਕਟਾਂ ਲਈਆਂ।  ਟੀਮ ਵਿਚ ਹੋਰ ਮਾਹਿਰ ਸਪਿਨਰ ਦੇ ਤੌਰ 'ਤੇ ਯੁਜਵੇਂਦਰ ਚਾਹਲ ਨੂੰ ਮੌਕਾ ਮਿਲ ਸਕਦਾ ਹੈ।

ਦੂਜੇ ਪਾਸੇ ਸੰਭਾਵਿਤ ਹੈ ਕਿ ਆਸਟਰੇਲੀਆ ਵੀ ਵੱਡੇ ਬਦਲਾਅ ਨਾ ਕਰੇ। ਟੀਮ ਦੇ ਬੱਲੇਬਾਜ਼ਾਂ ਨੇ 340 ਦੌੜਾਂ ਦੇ ਵੱਡੇ ਟੀਚੇ ਦਾ ਸਾਹਮਣੇ ਚੰਗਾ ਸੰਘਰਸ਼ ਕੀਤਾ ਤੇ 304 ਦੌੜਾਂ ਤਕ ਪਹੁੰਚੇ ਸੀ। ਅਜਿਹੇ ਵਿਚ ਭਾਰਤ ਦੀ ਗੇਂਦਬਾਜੀ ਫਿਲਹਾਲ ਵੱਧ ਮਜ਼ਬੂਤ ਹੋਣ ਦੀ ਲੋੜ ਹੈ। ਡੇਵਿਡ ਵਾਰਨਰ, ਆਰੋਨ ਫਿੰਚ, ਸਮਿਥ ਤੇ ਸਟਾਰ ਬੱਲੇਬਾਜ਼ ਮਾਰਨਸ ਲਾਬੂਚਾਨੇ ਨੇ ਚੰਗੇ ਸਕੋਰ ਬਣਾਏ ਤੇ ਖਿਤਾਬ ਲਈ ਭਾਰਤੀ ਗੇਂਦਬਾਜ਼ਾਂ ਨੂੰ ਇਨ੍ਹਾਂ ਨੂੰ ਕੰਟੋਰਲ ਕਰਨਾ ਸਭ ਤੋਂ ਮਹਿਮ ਹੋਵੇਗਾ।

ਟੀਮਾਂ ਇਸ ਤਰ੍ਹਾਂ ਹਨ :
ਭਾਰਤ : 
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ,  ਮਨੀਸ਼ ਪਾਂਡੇ, ਕੇਦਾਰ ਜਾਧਵ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਤੇ ਮੁਹੰਮਦ ਸ਼ੰਮੀ।
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਲਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ, ਸੀਨ ਐਬੋਟ, ਐਸ਼ਟਨ ਐਗਰ, ਪੀਟਰ ਹੈਂਡਸਕੌਂਬ, ਜੋਸ਼ ਹੇਜ਼ਲਵੁਡ, ਮਾਰਨਸ ਲਾਬੂਚਾਨੇ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜਾਂਪਾ।