ਨੇਮਾਰ ਦਾ ਪੈਰਿਸ ਸੇਂਟ ਜਰਮੇਨ ਦੇ ਲਈ ਸ਼ਾਨਦਾਰ ਡੈਬਿਊ

08/14/2017 3:35:26 PM

ਪੈਰਿਸ— ਬ੍ਰਾਜ਼ੀਲ ਦੇ ਸਟਾਰ ਫਾਰਵਰਡ ਨੇਮਾਰ ਨੇ ਸ਼ਾਨਦਾਰ ਡੈਬਿਊ ਕਰਦੇ ਹੋਏ ਆਪਣੇ ਨਵੇਂ ਫਰਾਂਸੀਸੀ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਨੂੰ ਗੁਈਂਗੈਂਪ ਕਲੱਬ ਖਿਲਾਫ 3-0 ਦੀ ਇਕਤਰਫਾ ਜਿੱਤ ਦਿਵਾ ਦਿੱਤੀ। ਇੱਥੇ ਐੱਨ. ਏਵਾਂਟ ਗੁਈਂਗੈਂਪ 'ਚ ਐਤਵਾਰ ਰਾਤ ਨੂੰ ਖੇਡੇ ਗਏ ਇਸ ਮੁਕਾਬਲੇ 'ਚ ਨੇਮਾਰ ਨੇ ਪੀ.ਐੱਸ.ਜੀ. ਦੇ ਲਈ ਤਿੰਨ ਗੋਲਾਂ ਨਾਲ ਆਪਣੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਗੋਲ ਕਰਨ ਤੋਂ ਇਲਾਵਾ ਇਕ ਗੋਲ ਕਰਨ 'ਚ ਵੀ ਮਦਦ ਦਿੱਤੀ ਅਤੇ ਮੁਕਾਬਲੇ 'ਚ ਆਪਣਾ ਸੌ ਫੀਸਦੀ ਯੋਗਦਾਨ ਦਿੱਤਾ। 

ਪੀ.ਐੱਸ.ਜੀ ਦੇ ਲਈ ਜਾਰਡਨ ਦੇ ਇਕੋਕੋ ਨੇ 52ਵੇਂ ਮਿੰਟ 'ਚ ਨੇਮਾਰ ਦੇ ਸ਼ਾਨਦਾਰ ਪਾਸ ਦੀ ਬਦੌਲਤ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਪੀ.ਐੱਸ.ਜੀ. ਨੇ ਇਸ ਦੇ 10 ਮਿੰਟ ਬਾਅਦ 62ਵੇਂ ਮਿੰਟ 'ਚ ਨੇਮਾਰ ਦੇ ਇਕ ਹੋਰ ਸ਼ਾਨਦਾਰ ਪਾਸ ਦੀ ਬਦੌਲਤ ਉਰੂਗਵੇ ਦੇ ਸਟ੍ਰਾਈਕਰ ਐਡੀਸਨ ਕਵਾਨੀ ਦੀ ਮਦਦ ਨਾਲ ਸਕੋਰ 2-0 ਕਰ ਦਿੱਤਾ। 

ਪੀ.ਐੱਸ.ਜੀ. ਨੇ ਹਾਲ ਹੀ 'ਚ 26.13 ਕਰੋੜ ਡਾਲਰ ਦੀ ਵਿਸ਼ਵ ਰਿਕਾਰਡ ਰਕਮ ਖਰਚ ਕਰ ਕੇ ਬਾਰਸੀਲੋਨਾ ਦੇ ਖਿਡਾਰੀ ਨੇਮਾਰ ਨੂੰ ਆਪਣੇ ਕਲੱਬ 'ਚ ਸ਼ਾਮਲ ਕੀਤਾ ਸੀ ਅਤੇ ਨੇਮਾਰ ਨੇ ਆਪਣੇ ਪ੍ਰਦਰਸ਼ਨ ਨਾਲ ਦਿਖਾ ਦਿੱਤਾ ਕਿ ਉਨ੍ਹਾਂ 'ਤੇ ਖਰਚ ਕੀਤੀ ਰਕਮ ਕਿੰਨੀ ਸਹੀ ਹੈ। ਨੇਮਾਰ ਨੇ ਪੀ.ਸੀ.ਜੀ. ਦੇ ਲਈ ਤੀਜਾ ਗੋਲ ਦਾਗਿਆ। ਉਨ੍ਹਾਂ ਨੇ ਮੁਕਾਬਲੇ ਦੇ 82ਵੇਂ ਮਿੰਟ 'ਚ ਗੋਲ ਕਰਕੇ ਪੀ.ਸੀ.ਜੀ. ਨੂੰ ਗੁਈਂਗੈਂਪ ਕਲੱਬ 'ਤੇ 3-0 ਦੀ ਇਕ ਤਰਫਾ ਜਿੱਤ ਦਿਵਾ ਦਿੱਤੀ। ਪੀ.ਐੱਸ.ਜੀ. ਨੇ ਇਸ ਤੋਂ ਪਹਿਲਾਂ ਐਮੀਅੰਸ ਨੂੰ 2-0 ਨਾਲ ਹਰਾ ਕੇ ਆਪਣੇ ਸੈਸ਼ਨ ਦੀ ਜੇਤੂ ਸ਼ੁਰੂਆਤ ਕੀਤੀ ਸੀ।