ਬ੍ਰੇਨ ਟਿਊਮਰ ਨਾਲ ਲੜ ਰਹੀ ਹੈ ਸਭ ਤੋਂ ਲੰਬੇ ਕੱਦ ਵਾਲੀ ਖਿਡਾਰਣ

01/25/2018 3:10:26 AM

ਚੇਨਈ— ਚੇਨਈ 'ਚ ਮਹਿਲਾ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਚਲ ਰਹੀ ਹੈ। ਇਸ ਟੂਰਨਾਮੈਂਟ 'ਚ ਜੇਕਰ ਕਿਸੇ ਦੀ ਚਰਚਾ ਹੋ ਰਹੀ ਹੈ ਤਾਂ ਉਹ ਹੈ ਪੂਨਮ ਚਤੁਰਵੇਦੀ। 7 ਫੁੱਟ ਦੀ ਪੂਨਮ ਛਤੀਸਗੜ੍ਹ ਤੋਂ ਖੇਡ ਰਹੀ ਹੈ। ਪਿਛਲੇ 5 ਸਾਲਾਂ ਤੋਂ ਬ੍ਰੇਨ ਟਿਊਮਰ ਨਾਲ ਨਜਿਠੱਣ ਦੇ ਬਾਵਜੂਦ ਉਹ ਹਰ ਟੂਰਨਾਮੈਂਟ 'ਚ ਹਿੱਸਾ ਲੈਂਦੀ ਹੈ ਤੇ ਉਹ ਵਧੀਆ ਪ੍ਰਦਰਸ਼ਨ ਕਰਦੀ ਹੈ। ਹਾਲ ਹੀ 'ਚ ਉਸ ਦੀ ਟੀਮ ਨੇ ਕਰਨਾਟਕ ਨੂੰ 44 ਅੰਕਾਂ ਨਾਲ ਹਰਾ ਦਿੱਤਾ। ਪੂਨਮ ਕਹਿੰਦੀ ਹੈ ਕਿ ਬ੍ਰੇਨ ਟਿਊਮਰ ਹੋਣ ਦੇ ਕਾਰਨ ਮੇਰਾ ਸਿਰ ਹਰ ਦਿਨ ਦਰਦ ਕਰਦਾ ਹੈ। ਮੈਂ ਠੀਕ ਹੋਣਾ ਚਾਹੁੰਦੀ ਹਾਂ ਤੇ ਖੇਡ 'ਚ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ।


ਛਤੀਸਗੜ੍ਹ ਇਸ ਟੂਰਨਾਮੈਂਟ ਦੇ ਫਾਈਨਲ ਰਾਊਂਡ 'ਚ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਮੈਂ ਮੈਚ ਦੇ ਵਾਰੇ 'ਚ ਹੀ ਸੋਚਦੀ ਰਹੀ। ਇਸ ਤੋਂ ਪਹਿਲਾਂ ਦੇ ਮੁਕਾਬਲਿਆਂ ਤੋਂ ਮੈਂ ਖੁਸ਼ ਨਹੀਂ ਸੀ। ਇਸ ਲਈ ਮੈਂ ਸੈਮੀਫਾਈਨਲ 'ਚ ਪੂਰਾ ਜ਼ੋਰ ਲਗਾਇਆ ਤੇ ਸਾਡੀ ਟੀਮ ਜਿੱਤ ਗਈ।