ਟੋਕੀਓ ''ਚ ਮੋਬਾਇਲ ਮਸਜਿਦ ਦੀ ਸ਼ੁਰੂਆਤ

07/30/2019 10:51:21 PM

ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ ਵਿਚ 2020 ਦੀਆਂ ਓਲੰਪਿਕ ਖੇਡਾਂ ਹੋਣਗੀਆਂ। ਇਸ ਵਿਚ ਕਈ ਮੁਸਲਿਮ ਖਿਡਾਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਨੂੰ ਨਮਾਜ਼ ਪੜ੍ਹਨ ਵਿਚ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਟੋਕੀਓ ਵਿਚ ਹੁਣ ਤੋਂ ਹੀ ਮੋਬਾਇਲ ਮਸਜਿਦ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਮੋਬਾਇਲ ਮਸਜਿਦ ਸਟੇਡੀਅਮ ਦੇ ਬਾਹਰ ਖੜ੍ਹੀ ਕੀਤੀ ਜਾਵੇਗੀ। ਇਸ ਵਿਚ 50 ਲੋਕ ਇਕ ਵਾਰ ਇਕੱਠੇ ਨਮਾਜ਼ ਪੜ੍ਹ ਸਕਣਗੇ। ਇਸ ਵਿਚ ਹੱਥ ਧੋਣ ਅਤੇ ਨਮਾਜ਼ ਲਈ ਮੈਟ ਦੀ ਸਹੂਲਤ ਹੈ। ਇਸ ਨੂੰ ਟੋਕੀਓ ਦੀ ਸਪੋਰਟਸ ਐਂਡ ਕਲਚਰ ਈਵੈਂਟ ਕੰਪਨੀ ਨੇ ਬਣਾਇਆ ਹੈ। 
ਕੰਪਨੀ ਦੇ ਮੁਤਾਬਕ ਮਸਜਿਦਾਂ 25 ਟਨ ਦੇ ਵੱਡੇ ਟਰੱਕਾਂ ਨੂੰ ਬਦਲ ਕੇ ਬਣਾਈਆਂ ਗਈਆਂ ਹਨ। ਜਦੋਂ ਇਹ ਕਿਤੇ ਖੜ੍ਹੀਆਂ ਹੁੰਦੀਆਂ ਹਨ ਤਾਂ ਰਿਮੋਟ ਕੰਟਰੋਲ ਨਾਲ ਇਨ੍ਹਾਂ  ਦੇ ਪਿੱਛੇ ਦਾ ਹਿੱਸਾ ਚੁੱਕ ਹੋ ਜਾਂਦਾ ਹੈ। ਇਕ ਪੌੜੀ ਨਿਕਲ ਆਉਂਦੀ ਹੈ ਅਤੇ ਪਿੱਛੇ ਦਾ ਗੇਟ ਖੁੱਲ੍ਹ ਜਾਂਦਾ ਹੈ। ਇਸ ਤੋਂ ਬਾਅਦ ਇਸਦੇ ਅੰਦਰ ਦਾ ਹਿੱਸਾ 551 ਸਕੁਏਅਰ ਫੁੱਟ ਦਾ ਆਕਾਰ ਲੈ ਲੈਂਦਾ ਹੈ, ਜਿਸ ਵਿਚ 50 ਤੋਂ ਵੱਧ ਲੋਕ ਨਮਾਜ਼ ਪੜ੍ਹ ਸਕਦੇ ਹਨ।
ਟੋਕੀਓ ਓਲੰਪਿਕਸ ਦੌਰਾਨ ਅਜਿਹੀਆਂ ਕਈ ਮੋਬਾਇਲ ਮਸਜਿਦਾਂ ਸਟੇਡੀਅਮ ਦੇ ਨੇੜੇ-ਤੇੜੇ ਮੌਜੂਦ ਹੋਣਗੀਆਂ ਤਾਂ ਕਿ ਮੁਸਲਿਮ ਖਿਡਾਰੀਆਂ ਨੂੰ ਨਮਾਜ਼ ਪੜ੍ਹਨ ਲਈ ਲਈ ਕਿਤੇ ਵੀ ਜਾਣਾ ਨਾ ਪਵੇ।

Gurdeep Singh

This news is Content Editor Gurdeep Singh