IOC ਦਾ ਓਲੰਪਿਕ ਚੈਨਲ ਹੁਣ ਹਿੰਦੀ ''ਚ ਵੀ ਉਪਲੱਬਧ

11/15/2019 1:43:04 AM

ਮੈਡ੍ਰਿਡ- ਕੌਮਾਂਤਰੀ ਓਲੰਪਿਕ ਕਮੇਟੀ ਦਾ ਓਲੰਪਿਕ ਚੈਨਲ ਹੁਣ ਹਿੰਦੀ ਵਿਚ ਵੀ ਉਪਲੱਬਧ ਹੈ, ਜਿਸ ਵਿਚ ਪੂਰੇ ਸਾਲ ਓਲੰਪਿਕ ਸਿਤਾਰਿਆਂ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਤੇ ਓਲੰਪਿਕ ਖੇਡਾਂ ਨਾਲ ਜੁੜੀ ਜਾਣਕਾਰੀ ਹਿੰਦੀ ਵਿਚ ਉਪਲੱਬਧ ਹੋਵੇਗੀ। ਇਥੇ ਜਾਰੀ ਬਿਆਨ ਅਨੁਸਾਰ ਓਲੰਪਿਕ ਚੈਨਲ.ਕਾਮ ਅਤੇ ਇਸ ਦੀ ਮੋਬਾਇਲ ਐਪ 'ਤੇ ਹੁਣ ਦੁਨੀਆ ਭਰ ਦੇ ਪ੍ਰਸ਼ੰਸਕਾਂ ਲਈ 12 ਭਾਸ਼ਾਵਾਂ ਵਿਚ ਸਮੱਗਰੀ ਉਪਲੱਬਧ ਹੋਵੇਗੀ, ਜਿਸ ਵਿਚ ਹਿੰਦੀ ਵੀ ਸ਼ਾਮਲ ਹੈ।

Gurdeep Singh

This news is Content Editor Gurdeep Singh