ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ

Wednesday, Jan 10, 2018 - 05:58 PM (IST)

ਨਵੀਂ ਦਿੱਲੀ— ਦੱਖਣੀ ਅਫਰੀਕਾ ਖਿਲਾਫ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਸੀਰੀਜ਼ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ (2017-2020) ਦਾ ਹਿੱਸਾ ਹੈ।
ਬੀ. ਸੀ. ਸੀ. ਆਈ. ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਪੰਜ ਤੋਂ 10 ਫਰਵਰੀ ਤੱਕ ਦੱਖਣੀ ਅਫਰੀਕਾ ਖਿਲਾਫ ਇਹ ਸੀਰੀਜ਼ ਖੇਡੇਗੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਾਲੇ 2 ਫਰਵਰੀ ਨੂੰ ਅਭਿਆਸ ਮੈਚ ਵੀ ਖੇਡਿਆ ਜਾਵੇਗਾ।
ਬੋਰਡ ਨੇ ਦੱਸਿਆ ਕਿ ਇਸ ਵਨ ਡੇ ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ ਅਤੇ ਇਸ ਦੇ ਲਈ ਟੀਮ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।
ਦੱਖਣੀ ਅਫਰੀਕਾ ਅਤੇ ਭਾਰਤ ਦੇ ਵਿਚਾਲੇ ਪਹਿਲਾਂ ਮੈਚ ਕਿੰਬਲੇ 'ਚ, ਦੂਜਾ 7 ਫਰਵਰੀ ਨੂੰ ਕਿੰਬਲੇ 'ਚ ਹੀ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਿਚਾਲੇ ਤੀਜਾ ਵਨ ਡੇ ਮੈਚ ਪਾਚੇਫਸਟ੍ਰਮ 'ਚ 10 ਫਰਵਰੀ ਨੂੰ ਖੇਡਿਆ ਜਾਵੇਗਾ।
ਟੀਮ ਇਸ ਤਰ੍ਹਾਂ ਹੈ- 
ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ-ਕਪਤਾਨ), ਸੁਸ਼ਮਾ ਵਰਮਾ (ਵਿਕਟਕੀਪਰ), ਏਕਤਾ ਬਿਸ਼ਟ, ਸਮਰੀਤੀ ਸੰਧਾਨਾ, ਪੂਨਮ ਯਾਦਵ, ਪੂਨਮ ਰਾਉਤ, ਰਾਜੇਸ਼ਵਰੀ ਗਾਇਕਵਾਡ, ਜੇਮੀਮਾ ਰੋਡ੍ਰਿਗੇਸ, ਝੂਲਨ ਗੋਸਵਾਮੀ, ਦੀਪਤੀ ਸ਼ਰਮਾ, 


Related News