ਭਾਰਤੀ ਟੀਮ ਨੇ ਤੀਜੇ ਟੈਸਟ ਤੋਂ ਪਹਿਲਾਂ ਸ਼ੁਰੂ ਕੀਤਾ ਅਭਿਆਸ

01/09/2022 10:49:04 PM

ਕੇਪਟਾਊਨ- ਭਾਰਤੀ ਟੀਮ ਨੇ ਜੋਹਾਨਸਬਰਗ ਵਿਚ ਮਿਲੀ ਹਾਰ ਨੂੰ ਭੁੱਲ ਕੇ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਸੀਰੀਜ਼ ਜਿੱਤਣ ਦੇ ਉਦੇਸ਼ ਨਾਲ ਤੀਜੇ ਤੇ ਫੈਸਲਾਕੁੰਨ ਟੈਸਟ ਮੈਚ ਦੇ ਲਈ ਐਤਵਾਰ ਨੂੰ ਅਭਿਆਸ ਸ਼ੁਰੂ ਕਰ ਦਿੱਤਾ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਭਾਰਤੀ ਟੀਮ ਦੀ ਤਸਵੀਰ ਦੇ ਨਾਲ ਟਵੀਟ ਕੀਤਾ- ਅਸੀ ਇੱਥੇ ਖੂਬਸੂਰਤ ਕੇਪਟਾਊਨ ਵਿਚ ਹਾਂ। ਭਾਰਤੀ ਟੀਮ ਨੇ ਤੀਜੇ ਟੈਸਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਤੀਜਾ ਟੈਸਟ ਇੱਥੇ 11 ਤੋਂ 15 ਜਨਵਰੀ ਦੇ ਵਿਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਵਿਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਵਿਚ ਲੱਗੇ ਭਾਰਤ ਨੇ ਸੈਂਚੂਰੀਅਨ ਵਿਚ ਪਹਿਲੇ ਮੈਚ 'ਚ 113 ਦੌੜਾਂ ਨਾਲ ਜਿੱਤ ਦਰਜ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਜੋਹਾਨਸਬਰਗ ਵਿਚ ਦੂਜੇ ਟੈਸਟ ਵਿਚ ਉਸ ਨੂੰ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਇਹ ਖ਼ਬਰ ਪੜ੍ਹੋ-  NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1


ਭਾਰਤ ਦੂਜੇ ਮੈਚ ਵਿਚ ਕਪਤਾਨ ਵਿਰਾਟ ਕੋਹਲੀ ਦੇ ਬਿਨਾਂ ਉਤਰੀ ਸੀ ਪਰ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਉਮੀਦ ਜਤਾਈ ਸੀ ਕਿ ਇਹ ਫੈਸਲਾਕੁੰਨ ਮੈਚ ਦੇ ਲਈ ਫਿੱਟ ਹੋ ਜਾਣਗੇ। ਕੋਹਲੀ ਦੀ ਪਿੱਠ ਦੇ ਉੱਪਰੀ ਹਿੱਸੇ ਵਿਚ ਦਰਦ ਸੀ ਤੇ ਉਸਦੀ ਗੈਰ ਮੌਜੂਦਗੀ ਵਿਚ ਕੇ. ਐੱਲ. ਰਾਹੁਲ ਨੇ ਟੀਮ ਦੀ ਕਮਾਨ ਸੰਭਾਲੀ ਸੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਤੀਜੇ ਮੈਚ 'ਚ ਖੇਡਣਾ ਸ਼ੱਕੀ ਹੈ। ਦੂਜੇ ਟੈਸਟ ਮੈਚ ਦੇ ਦੌਰਾਨ ਉਹ ਜ਼ਖਮੀ ਹੋ ਗਏ ਸਨ। ਉਸਦੀ ਜਗ੍ਹਾ ਇਸ਼ਾਂਤ ਸ਼ਰਮਾ ਜਾਂ ਉਮੇਸ਼ ਯਾਦਵ ਨੂੰ ਆਖਰੀ ਇਲੈਵਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਪੜ੍ਹੋ- AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh