ਭਾਰਤੀ ਕ੍ਰਿਕਟ ਟੀਮ ਇੰਗਲੈਂਡ ਦੌਰੇ ਤੋਂ ਪਹਿਲਾਂ ਜੂਨ ''ਚ ਜਾਵੇਗੀ ਆਇਰਲੈਂਡ

Wednesday, Jan 10, 2018 - 06:24 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਇਸ ਸਾਲ ਜੂਨ 'ਚ ਆਇਰਲੈਂਡ ਦੌਰੇ 'ਤੇ ਜਾਵੇਗੀ ਅਤੇ ਉੱਥੇ 2 ਟੀ-20 ਮੈਚ ਖੇਡੇਗੀ। ਭਾਰਤੀ ਕ੍ਰਿਕਟ ਟੀਮ 10 ਸਾਲ ਬਾਅਦ ਆਇਰਲੈਂਡ ਖਿਲਾਫ ਖੇਡਣ ਲਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੁੱਧਵਾਰ ਨੂੰ ਇਕ ਬਿਆਨ ਰਾਹੀਂ ਜਾਰੀ ਕੀਤੀ।
ਭਾਰਤੀ ਟੀਮ ਇਸ ਤੋਂ ਬਾਅਦ ਜੁਲਾਈ 'ਚ ਇੰਗਲੈਂਡ ਦੌਰੇ ਲਈ ਜਾਵੇਗੀ। ਭਾਰਤ ਨੇ ਆਖਰੀ ਵਾਰ 2007 'ਚ ਆਇਰਲੈਂਡ ਦਾ ਦੌਰਾ ਕੀਤਾ ਸੀ। ਹੁਣ ਟੀਮ 10 ਸਾਲ ਦੇ ਅੰਤਰਾਲ ਤੋਂ ਬਾਅਦ ਆਇਰਲੈਂਡ ਦੀ ਜਮੀਨ 'ਤੇ ਕਦਮ ਰੱਖੇਗੀ ਅਤੇ 27 ਅਤੇ 29 ਜੂਨ ਨੂੰ ਡਬਲਿਨ 'ਚ ਟੀ-20 ਮੈਚ ਖੇਡੇਗੀ।
ਬੀ.ਸੀ.ਸੀ.ਆਈ. ਨੇ ਇਕ ਬਿਆਨ 'ਚ ਕਿਹਾ ਹੈ ਕਿ ਭਾਰਤੀ ਕ੍ਰਿਕਟ ਟੀਮ ਜੁਲਾਈ 'ਚ ਇੰਗਲੈਂਡ ਦੌਰੇ ਤੋਂ ਪਹਿਲਾਂ 2 ਟੀ-20 ਮੈਚ ਖੇਡਣ ਲਈ ਆਇਰਲੈਂਡ ਜਾਵੇਗੀ। ਭਾਰਤ ਨੇ ਆਇਰਲੈਂਡ ਖਿਲਾਫ ਸਿਰਫ ਇਕ ਹੀ ਟੀ-20 ਮੈਚ ਖੇਡਿਆ ਹੈ ਅਤੇ ਇਹ ਮੈਚ 2009 ਟੀ-20 ਵਿਸ਼ਵ ਕੱਪ 'ਚ ਨਾਟਿੰਘਮ 'ਚ ਖੇਡਿਆ ਗਿਆ ਸੀ।


Related News