ਪਾਕਿਸਤਾਨ ਤੋਂ ਖੋਹੀ ਓਲੰਪਿਕ ਹਾਕੀ ਕੁਆਲੀਫਾਇਰ ਦੀ ਮੇਜ਼ਬਾਨੀ, ਹੁਣ ਓਮਾਨ ''ਚ ਹੋਵੇਗਾ ਟੂਰਨਾਮੈਂਟ

09/28/2023 6:36:46 PM

ਲੁਸਾਨੇ : ਪਾਕਿਸਤਾਨ ਹਾਕੀ ਫੈਡਰੇਸ਼ਨ ਅਤੇ ਦੇਸ਼ ਦੇ ਖੇਡ ਬੋਰਡ ਵਿਚਾਲੇ ਚੱਲ ਰਹੀ ਲੜਾਈ ਦੇ ਕਾਰਨ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਪਾਕਿਸਤਾਨ ਤੋਂ ਪੁਰਸ਼ ਹਾਕੀ ਓਲੰਪਿਕ ਕੁਆਲੀਫਾਇਰ ਦੀ ਮੇਜ਼ਬਾਨੀ ਖੋਹ ਕੇ ਓਮਾਨ ਨੂੰ ਦੇ ਦਿੱਤੀ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਇਹ ਟੂਰਨਾਮੈਂਟ ਅਗਲੇ ਸਾਲ 15 ਤੋਂ 21 ਜਨਵਰੀ ਦਰਮਿਆਨ ਮਸਕਟ ਵਿੱਚ ਹੋਵੇਗਾ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਨੇਪਾਲ ਨੇ ਮੰਗੋਲੀਆ ਨੂੰ 273 ਦੌੜਾਂ ਨਾਲ ਹਰਾਇਆ, ਬਣਾਏ ਇਹ ਤਿੰਨ ਇਤਿਹਾਸਕ ਰਿਕਾਰਡ

ਤਿੰਨ ਹੋਰ FIH ਹਾਕੀ ਓਲੰਪਿਕ ਕੁਆਲੀਫਾਇਰ ਚੀਨ (ਮਹਿਲਾ ਕੁਆਲੀਫਾਇਰ 15 ਤੋਂ 24 ਜਨਵਰੀ 2024) ਅਤੇ ਸਪੇਨ (ਮਹਿਲਾ ਅਤੇ ਪੁਰਸ਼ 13 ਤੋਂ 21 ਜਨਵਰੀ 2024) ਵਿੱਚ ਆਯੋਜਿਤ ਕੀਤੇ ਜਾਣਗੇ। FIH ਨੇ ਇੱਕ ਬਿਆਨ ਵਿੱਚ ਕਿਹਾ, 'ਪਾਕਿਸਤਾਨ ਹਾਕੀ ਫੈਡਰੇਸ਼ਨ ਪ੍ਰਸ਼ਾਸਨ ਦੀ ਤਾਜ਼ਾ ਸਥਿਤੀ ਦੇ ਮੱਦੇਨਜ਼ਰ, FIH ਨੇ ਪਾਕਿਸਤਾਨ ਤੋਂ ਪੁਰਸ਼ ਓਲੰਪਿਕ ਹਾਕੀ ਕੁਆਲੀਫਾਇਰ ਦੀ ਮੇਜ਼ਬਾਨੀ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਹੁਣ ਇਹ ਟੂਰਨਾਮੈਂਟ ਓਮਾਨ ਵਿੱਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਵਰਿੰਦਰ ਸਹਿਵਾਗ ਦੇ ਭਰਾ ਦੀਆਂ ਵਧੀਆਂ ਮੁਸ਼ਕਿਲਾਂ, ਚੰਡੀਗੜ੍ਹ ਪੁਲਸ ਵਲੋਂ ਪਰਚਾ ਦਰਜ

ਓਲੰਪਿਕ ਕੁਆਲੀਫਾਇਰ ਵਿੱਚੋਂ ਛੇ ਮਹਿਲਾ ਅਤੇ ਛੇ ਪੁਰਸ਼ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ। ਆਸਟ੍ਰੇਲੀਆ ਅਤੇ ਨੀਦਰਲੈਂਡ ਦੀਆਂ ਟੀਮਾਂ ਓਸ਼ੀਆਨਾ ਕੱਪ ਅਤੇ ਯੂਰੋ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਪਹਿਲਾਂ ਹੀ ਪੈਰਿਸ ਓਲੰਪਿਕ ਵਿੱਚ ਥਾਂ ਪੱਕੀ ਕਰ ਚੁੱਕੀਆਂ ਹਨ। ਚੀਨ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ, ਪੈਨ ਅਮਰੀਕਨ ਖੇਡਾਂ ਅਤੇ ਅਫਰੀਕਨ ਹਾਕੀ ਰੋਡ ਟੂ ਪੈਰਿਸ ਟੂਰਨਾਮੈਂਟ ਬਾਕੀ ਬਚੀਆਂ ਆਟੋਮੈਟਿਕ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਨੂੰ ਨਿਰਧਾਰਤ ਕਰਨਗੇ। ਪੈਰਿਸ ਓਲੰਪਿਕ ਦੇ ਹਾਕੀ ਮੁਕਾਬਲੇ 27 ਜੁਲਾਈ ਤੋਂ 9 ਅਗਸਤ ਤੱਕ ਚੱਲਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

Tarsem Singh

This news is Content Editor Tarsem Singh