ਹਰਿਆਣਾ ਸਟੀਲਰਸ ਨੇ ਯੂ ਮੁੰਬਾ ਨੂੰ 30-27 ਨਾਲ ਹਰਾਇਆ

08/20/2019 12:47:04 AM

ਚੇਨਈ— ਸਟਾਰ ਰੇਡਰ ਵਿਕਾਸ ਕੰਡੋਲਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰਿਆਣਾ ਨੇ ਸੋਮਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਯੂ ਮੁੰਬਾ ਨੂੰ 30-27 ਨਾਲ ਹਰਾਇਆ। ਹਰਿਆਣਾ ਟੀਮ ਦੀ ਜਿੱਤ 'ਚ ਵਿਕਾਸ ਦੇ 9 ਅੰਕਾਂ ਦੀ ਭੂਮੀਕਾ ਅਹਿਮ ਰਹੀ। ਮੁੰਬਈ ਦਾ ਡਿਫੈਂਸ ਵੀ ਆਖਰੀ ਸਮੇਂ ਤਕ ਉਮੀਦ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ। ਸਟੀਲਰਸ ਦੀ ਟੀਮ ਹਾਫ ਸਮੇਂ ਤਕ 16-8 ਨਾਲ ਅੱਗੇ ਸੀ। ਯੂ ਮੁੰਬਾ ਨੇ ਦੂਜੇ ਹਾਫ 'ਚ ਵਾਪਸੀ ਕੀਤੀ ਪਰ ਆਪਣੀ ਟੀਮ ਹਾਰ ਤੋਂ ਨਹੀਂ ਬਚਾ ਸਕੇ। ਹਰਿਆਣਾ ਦੀ ਟੀਮ 9 ਮੈਚਾਂ 'ਚ 26 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਆ ਗਈ ਹੈ। ਮੁੰਬਾ ਨੂੰ 9 ਮੈਚਾਂ 'ਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ 12 ਟੀਮਾਂ ਦੀ ਅੰਕ ਸੂਚਿਕਾ 'ਚ 24 ਅੰਕਾਂ ਦੇ ਨਾਲ 6ਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh