ਕ੍ਰਿਕਟ ਦੇ 'ਡਾਨ' ਬ੍ਰੈਡਮੈਨ ਦਾ ਜਨਮਦਿਨ ਅੱਜ, ਜਾਣੋ ਉਨ੍ਹਾਂ ਦੇ ਕਰੀਅਰ ਦੇ ਚਮਤਕਾਰੀ ਰਿਕਾਰਡ

08/27/2019 2:09:23 PM

ਸਪੋਰਟਸ ਡੈਸਕ : ਦੁਨੀਆ ਦੇ ਮਹਾਨ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਦਾ ਅੱਜ 111ਵਾਂ ਜਨਮਦਿਨ ਹੈ | ਅੱਜ ਦੇ ਦਿਨ ਵਰਲਡ ਕ੍ਰਿਕਟ ਦੇ ਇਕ ਅਜਿਹੇ ਸਿਤਾਰੇ ਦਾ ਜਨਮ ਹੋਇਆ ਸੀ ਜਿਸਦਾ ਨਾਂ ਪੂਰੀ ਦੁਨੀਆ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ | ਉਹ ਨਾਂ ਹੈ ਡੋਨਾਲਡ ਜਾਰਜ ਬ੍ਰੈਡਮੈਨ | ਇਸ ਧਾਕੜ ਆਸਟਰੇਲੀਆਈ ਕ੍ਰਿਕਟਰ ਦਾ ਜਨਮ 27 ਅਗਸਤ 1908 ਨੂੰ ਹੋਇਆ ਸੀ | ਉਸ ਨੂੰ 'ਦਿ ਡਾਨ' ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਨੇ ਟੈਸਟ ਕ੍ਰਿਕਟ ਵਿਚ 99.94 ਦੀ ਔਸਤ ਨਾਲ ਦੌੜਾਂ ਬਣਾਈਆਂ | ਇਹ ਔਸਤ ਇੰਨਾ ਜ਼ਿਆਦਾ ਹੈ ਕਿ ਕ੍ਰਿਕਟ ਦੇ ਸਦੀਆਂ ਦੇ ਇਤਿਹਾਸ ਵਿਚ ਕੋਈ ਵੀ ਖਿਡਾਰੀ ਇਸ ਦੇ ਆਲੇ-ਦੁਆਲੇ ਵੀ ਨਹੀਂ ਪਹੁੰਚ ਸਕਿਆ ਹੈ |PunjabKesari

ਸਚਿਨ ਦੀ ਬ੍ਰੈਡਮੈਨ ਨਾਲ ਹੁੰਦੀ ਸੀ ਤੁਲਨਾ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਕਈ ਵਾਰ ਉਨ੍ਹਾਂ (ਬ੍ਰੈਡਮੈਨ) ਨਾਲ ਤੁਲਨਾ ਕੀਤੀ ਗਈ ਪਰ ਉਹ ਵੀ ਉਸ ਔਸਤ ਤੱਕ ਨਹੀਂ ਪਹੁੰਚ ਸਕੇ | ਸਚਿਨ ਖੁੱਦ ਵੀ ਡਾਨ ਨੂੰ ਕ੍ਰਿਕਟ ਇਤਿਹਾਸ ਦਾ ਸਰਵਸ੍ਰੇਸ਼ਠ ਖਿਡਾਰੀ ਮੰਨ ਚੁੱਕੇ ਹਨ | ਸਰ ਡਾਨ ਬ੍ਰੈਡਮੈਨ ਨੂੰ ਆਪਣੀ ਟੈਸਟ ਔਸਤ 100 ਕਰਨ ਲਈ ਆਪਣੀ ਆਖਰੀ ਪਾਰੀ ਵਿਚ ਸਿਰਫ 4 ਹੋਰ ਦੌੜਾਂ ਦੀ ਜ਼ਰੂਰਤ ਸੀ ਪਰ ਉਹ ਜ਼ੀਰੋ 'ਤੇ ਆਊਟ ਹੋ ਗਏ | ਉਨ੍ਹਾਂ ਨੂੰ ਲੈਗ ਸਪਿਨਰ ਇਰਿਕ ਹਾਲਿਸ ਨੇ ਬੋਲਡ ਕੀਤਾ |PunjabKesari

20 ਸਾਲ ਦੇ ਕ੍ਰਿਕਟ ਕਰੀਅਰ ਵਿਚ ਹਾਸਲ ਕੀਤੀਆਂ ਕਈ ਉਪਲੱਬਧੀਆਂ 
ਬ੍ਰੈਡਮੈਨ ਨੇ ਆਪਣੇ 20 ਸਾਲ ਦੇ ਕਰੀਅਰ ਵਿਚ ਕਈ ਰਿਕਾਰਡ ਬਣਾਏ ਜਿਨ੍ਹਾਂ ਨੂੰ ਤੋੜਨਾ ਅੱਜ ਵੀ ਮੁਸ਼ਕਿਲ ਹੈ | ਬ੍ਰੈਡਮੈਨ ਨੇ ਆਪਣੇ ਟੈਸਟ ਦੀ ਸ਼ੁਰੂਆਤ 30 ਨਵੰਬਰ 1928 ਨੂੰ ਇੰਗਲੈਂਡ ਟੀਮ ਖਿਲਾਫ ਕੀਤੀ ਅਤੇ ਉਨ੍ਹਾਂ ਆਪਣਾ ਆਖਰੀ ਟੈਸਟ 18 ਅਗਸਤ 1948 ਨੂੰ ਇੰਗਲੈਂਡ ਖਿਲਾਫ ਹੀ ਖੇਡਿਆ ਸੀ |PunjabKesari

ਅਜਿਹਾ ਰਿਹਾ ਕ੍ਰਿਕਟ ਕਰੀਅਰ
ਘਰੇਲੂ ਕ੍ਰਿਕਟ ਵਿਚ ਸਰ ਡਾਨ ਬ੍ਰੈਡਮੈਨ ਨੇ 95.14 ਦੀ ਔਸਤ ਨਾਲ 28,067 ਦੌੜਾਂ ਬਣਾਈਆਂ ਜਿਸ ਵਿਚ ਉਨ੍ਹਾਂ ਦਾ ਸਰਵਉੱਚ ਸਕੋਰ 452 ਰਿਹਾ | ਘਰੇਲੂ ਕ੍ਰਿਕਟ ਕਰੀਅਰ ਵਿਚ ਉਨ੍ਹ ਾਂ ਨੇ 117 ਸੈਂਕੜੇ ਲਗਾਏ | ਉਨ੍ਹਾਂ ਦਾ ਪੂਰਾ ਕਰੀਅਰ ਦੇਖੀਏ ਤਾਂ ਉਨ੍ਹਾਂ ਨੇ 52 ਟੈਸਟਾਂ ਦੀਆਂ 80 ਪਾਰੀਆਂ ਵਿਚ 99.94 ਦੀ ਔਸਤ ਨਾਲ 6,996 ਦੌੜਾਂ ਬਣਾਈਆਂ | ਉਨ੍ਹਾਂ ਦਾ ਟੈਸਟ ਕਰੀਅਰ ਵਿਚ ਹਾਈ ਸਕੋਰ 334 ਦੌੜਾਂ ਰਿਹਾ | ਬ੍ਰੈਡਮੈਨ ਨੇ ਆਪਣੇ ਕਰੀਅਰ ਵਿਚ 29 ਸੈਂਕੜੇ, 12 ਦੋਹਰੇ ਸੈਂਕੜਿਆਂ ਤੋਂ ਇਲਾਵਾ 13 ਅਰਧ ਸੈਂਕੜੇ ਵੀ ਲਗਾਏ | ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ 52 ਮੈਚਾਂ ਵਿਚ 2 ਵਿਕਟ ਹੀ ਹਾਸਲ ਕੀਤੀਆਂ | ਉਨ੍ਹਾਂ ਦਾ ਦਿਹਾਂਤ 92 ਸਾਲ ਦੀ ਉਮਰ ਵਿਚ 25 ਫਰਵਰੀ 2001 ਨੂੰ ਹੋਇਆ |PunjabKesari


Related News