ਤੀਸਰੇ ਦੌਰ ''ਚ ਵਿਦਿਤ-ਸੇਥੁਰਮਨ ਦੀ ਚੰਗੀ ਸ਼ੁਰੂਆਤ

09/10/2017 9:06:38 AM

ਤਿਬਲਿਸ (ਜਾਰਜੀਆ), (ਨਿਕਲੇਸ਼ ਜੈਨ)—  ਫੀਡੇ ਵਿਸ਼ਵ ਕੱਪ ਸ਼ਤਰੰਜ 2017 ਵਿਚ ਤੀਜੇ ਦੌਰ ਦਾ ਪਹਿਲਾ ਰਾਊਂਡ ਭਾਰਤ ਦੇ ਲਿਹਾਜ਼ ਨਾਲ ਚੰਗਾ ਸਾਬਤ ਹੋਇਆ ਹੈ। ਵਿਸ਼ਵ ਕੱਪ ਵਿਚ ਹੁਣ ਸਿਰਫ ਵਿਦਿਤ ਗੁਜਰਾਤੀ ਅਤੇ ਐੱਸ. ਪੀ. ਸੇਥੁਰਮਨ ਹੀ ਭਾਰਤ ਦੀ ਉਮੀਦ ਬਚੇ ਹਨ ਅਤੇ ਦੋਵਾਂ ਨੇ ਆਪਣਾ ਮੈਚ ਡਰਾਅ ਖੇਡਦੇ ਹੋਏ ਚੰਗੀ ਸ਼ੁਰੂਆਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਹੀ ਆਪਣੇ ਤੋਂ ਕਈ ਜ਼ਿਆਦਾ ਰੇਟਿੰਗ ਦੇ ਖਿਡਾਰੀਆਂ ਨਾਲ ਮੁਕਾਬਲਾ ਕਰ ਰਹੇ ਹਨ। ਜਿਥੇ ਵਿਦਿਤ ਦਾ ਮੁਕਾਬਲਾ ਵਿਸ਼ਵ ਨੰਬਰ 12 ਡੀਂਗ ਲੀਰੇਂਨ ਨਾਲ ਹੈ ਤਾਂ ਸੇਥੁਰਮਨ ਵਿਸ਼ਵ ਨੰਬਰ 11 ਅਨੀਸ਼ ਗਿਰੀ ਨਾਲ ਮੁਕਾਬਲਾ ਕਰ ਰਹੇ ਹਨ। ਸਭ ਤੋਂ ਪਹਿਲਾਂ ਉਹ ਆਪਸ ਵਿਚ 2 ਕਲਾਸੀਕਲ ਮੁਕਾਬਲੇ ਖੇਡਣਗੇ ਅਤੇ ਜੇਕਰ ਇਨ੍ਹਾਂ ਮੈਚਾਂ ਵਿਚ ਹੀ ਕਿਸੇ ਇਕ ਨੇ ਇਕ ਜਿੱਤ ਅਤੇ ਇਕ ਡ੍ਰਾਅ ਦੇ ਨਾਲ 1.5 ਅੰਕ ਬਣਾ ਲਏ ਤਾਂ ਉਹ ਚੌਥੇ ਦੌਰ ਵਿਚ ਪਹੁੰਚ ਜਾਵੇਗਾ ਅਤੇ ਜੇਕਰ ਮੁਕਾਬਲਾ 1-1 ਨਾਲ ਬਰਾਬਰੀ 'ਤੇ ਰਿਹਾ ਤਾਂ ਫਿਰ ਟਾਈਬ੍ਰੇਕ ਦੇ ਰੈਪਿਡ ਅਤੇ ਬਲਿਟਜ਼ ਦੇ ਮੁਕਾਬਲੇ ਖੇਡੇ ਜਾਣਗੇ ਅਤੇ ਜੇਤੂ ਦੀ ਚੋਣ ਕੀਤੀ ਜਾਵੇਗੀ।