WC ’ਚ ਹਿੱਸਾ ਲੈਣ ਓਡਿਸ਼ਾ ਪੁੱਜੀ ਫਰਾਂਸ ਦੀ ਹਾਕੀ ਟੀਮ, ਕੋਚ ਬੋਲੇ- ਫਿਲਹਾਲ ਖਿਤਾਬ ਦੀ ਭਾਲ ''ਚ ਨਹੀਂ

01/10/2023 3:35:49 PM

ਭੁਵਨੇਸ਼ਵਰ– ਫਰਾਂਸ ਦੀ ਟੀਮ ਓਡਿਸ਼ਾ ਹਾਕੀ ਵਿਸ਼ਵ ਕੱਪ 2023 ਵਿਚ ਹਿੱਸਾ ਲੈਣ ਭੁਵਨੇਸ਼ਵਰ ਪਹੁੰਚ ਗਈ ਹੈ। ਇਸ ਟੀਮ ਨੇ ਪੁਰਸ਼ ਵਿਸ਼ਵ ਕੱਪ 2018 ਵਿਚ ਸਾਰਿਆਂ ਨੂੰ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰ ਦਿੱਤਾ ਸੀ ਤੇ ਹੁਣ ਐੱਫ. ਆਈ. ਐੱਚ. ਓਡਿਸ਼ਾ ਪੁਰਸ਼ ਵਿਸ਼ਵ ਕੱਪ ਲਈ ਵੀ ਇਹ ਟੀਮ ਚੰਗੇ ਪ੍ਰਦਰਸ਼ਨ ਦੇ ਇਰਾਦੇ ਨਾਲ ਉੱਤਰੀ ਹੈ।

ਟੀਮ ਦੇ ਮੁੱਖ ਕੋਚ ਫ੍ਰੇਡਰਿਕ ਸੋਯੇਜ ਨੇ ਕਿਹਾ, ‘‘ਅਸੀਂ ਫਿਲਹਾਲ ਖਿਤਾਬ ਦੀ ਭਾਲ ਵਿਚ ਨਹੀਂ ਹਾਂ। ਸਾਡੀ ਟੀਮ ਦਾ ਧਿਆਨ ਪ੍ਰਤੀਯੋਗਿਤਾ ਦੇ ਪਹਿਲੇ ਦੌਰ ’ਤੇ ਕੇਂਦ੍ਰਿਤ ਹੈ। ਅੱਗੇ ਦੇਖਦੇ ਹਾਂ ਕਿ ਅਸੀਂ ਕਿੱਥੋਂ ਤਕ ਪਹੁੰਚਦੇ ਹਾਂ। ਅਸੀਂ ਇਸ ਪ੍ਰਤੀਯੋਗਿਤਾ ਵਿਚ ਇਸ ਵਾਰ ਪਿਛਲੀ ਵਾਰ ਦੀ ਤੁਲਨਾ ਵਿਚ ਚੰਗਾ ਪ੍ਰਦਰਸ਼ਨ ਕਰਨ ਦਾ ਮਕਸਦ ਲੈ ਕੇ ਆਏ ਹਾਂ ਤੇ ਮੈਨੂੰ ਲੱਗਦਾ ਹੈ ਕਿ ਸਾਡੀ ਟੀਮ ਦੇ ਖਿਡਾਰੀਆਂ ਵਿਚ ਚੋਟੀ ਦੀਆਂ ਟੀਮਾਂ ਵਿਰੁੱਧ ਚੰਗੀ ਖੇਡ ਦਿਖਾਉਣ ਦਾ ਦਮ ਹੈ। 

ਇਹ ਵੀ ਪੜ੍ਹੋ : ਮਲੇਸ਼ੀਆ ਓਪਨ : ਭਾਰਤੀ ਬੈਡਮਿੰਟਨ ਖਿਡਾਰੀਆਂ ਦੀਆਂ ਨਜ਼ਰਾਂ ਸੈਸ਼ਨ ਦੀ ਚੰਗੀ ਸ਼ੁਰੂਆਤ ’ਤੇ

ਕੁਝ ਖਿਡਾਰੀਆਂ ’ਤੇ ਫੋਕਸ ਕਰਨ ਦੀ ਜਗ੍ਹਾ ਅਸੀਂ ਇਕ ਟੀਮ ਬਣ ਕੇ ਖੇਡਾਂਗੇ।’’ ਇਸ ਦਰਮਿਆਨ ਫਰਾਂਸ ਦੇ ਕਪਤਾਨ ਵਿਕਟਰ ਚੈਰਲੇਟ ਨੇ ਪ੍ਰਤੀਯੋਗਿਤਾ 'ਚ ਸ਼ਾਮਲ ਕੁਝ ਟਾਪ ਟੀਮਾਂ ਦੇ ਖ਼ਿਲਾਫ਼ ਉਨ੍ਹਾਂ ਦੀ ਟੀਮ ਦੀ ਮਜ਼ਬੂਤੀ 'ਤੇ ਜ਼ੋਰ ਦਿੰਦੇ ਹੋਏ ਟਰਾਫੀ 'ਤੇ ਕਬਜ਼ਾ ਜਮਾਉਣ ਦੀ ਨੀਅਤ ਨਾਲ ਖੇਡਣ ਦਾ ਇਰਾਦਾ ਸਾਫ ਕੀਤਾ। ਉਸ ਨੇ ਕਿਹਾ ਕਿ ਯਕੀਨੀ ਤੌਰ 'ਤੇ ਅਸੀਂ ਇਹ ਪ੍ਰਤੀਯੋਗਿਤਾ ਜਿੱਤਣਾ ਚਾਹੁੰਦੇ ਹਾਂ ਤੇ ਅਸੀਂ ਹਮਲਾਵਰ ਹਾਕੀ ਖੇਡਣ ਉਤਰਾਂਗੇ। 

ਸਾਡੀ ਟੀਮ ਦੇ ਖਿਡਾਰੀਆਂ ਦੀ ਖੇਡ ਦਮਦਾਰ ਹੈ ਤੇ ਟੀਮ ਪ੍ਰਤੀਯੋਗਿਤਾ 'ਚ ਲੈ ਰਹੀ ਕਿਸੇ ਵੀ ਮਜ਼ਬੂਤ ਟੀਮ ਦੇ ਖ਼ਿਲਾਫ ਜਿੱਤ ਦਰਜ ਕਰਨ ਦੀ ਸਮਰਥ ਹੈ। ਆਪਣੀ ਤੇਜ਼ ਤੇ ਹਮਲਾਵਰ ਹਾਕੀ ਦੇ ਦਮ 'ਤੇ ਸਾਡੇ ਖਿਡਾਰੀ ਇਹ ਕਰਨ ਦੇ ਯੋਗ ਹਨ। ਇਕ ਟੀਮ ਦੇ ਤੌਰ 'ਤੇ ਅਸੀਂ ਹਾਕੀ ਜਿੱਤ ਕੇ ਇਤਿਹਾਸ ਰਚਣਾ ਚਾਹੁੰਦੇ ਹਾਂ। ਇਸ ਪ੍ਰਤੀਯੋਗਿਤਾ ਵਿਚ ਫਰਾਂਸ ਦੀ ਟੀਮ ਨੂੰ ਆਸਟਰੇਲੀਆ, ਅਰਜਨਟੀਨਾ ਤੇ ਦੱਖਣੀ ਅਫਰੀਕਾ ਦੇ ਨਾਲ ਪੂਲ-ਏ ਵਿਚ ਰੱਖਿਆ ਗਿਆ ਹੈ। ਇਸ ਪੂਲ ਵਿਚ ਫਰਾਂਸ ਨੂੰ ਆਪਣਾ ਪਹਿਲਾ ਮੈਚ ਆਸਟਰੇਲੀਆ ਵਿਰੁੱਧ 13 ਜਨਵਰੀ ਨੂੰ ਭੁਵਨੇਸ਼ਵਰ ਵਿਚ ਖੇਡਣਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh