WWE ''ਚ ਪਹੁੰਚਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਹੋਵੇਗੀ ਕਵਿਤਾ ਦਲਾਲ, 31 ਪਹਿਲਵਾਨਾਂ ਨਾਲ ਹੋਵੇਗਾ ਮੁਕਾਬਲਾ

Friday, Jun 23, 2017 - 02:56 PM (IST)

ਨਵੀਂ ਦਿੱਲੀ— ਪਾਵਰ ਲਿਫਟਰ ਤੇ ਦੱਖਣੀ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਕਵਿਤਾ ਦਲਾਲ ਨੂੰ ਮਾਈ ਯੰਗ ਕਲਾਸਿਕ ਲਈ ਚੁਣਿਆ ਗਿਆ ਹੈ, ਜਿਹੜਾ ਮਹਿਲਾਵਾਂ ਦਾ ਪਹਿਲਾ  ਡਬਲਯੂ. ਡਬਲਯੂ. ਈ. ਟੂਰਨਾਮੈਂਟ ਹੈ।  ਕਵਿਤਾ ਹੁਣ ਡਬਲਯੂ.ਡਬਲਯੂ.ਈ. 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਕ ਨਵਾਂ ਇਤਿਹਾਸ ਚਲੇਗੀ। ਉਹ ਇਸ ਮੁਕਾਬਲੇ 'ਚ 31 ਮਹਿਲਾ ਮੁਕਾਬਲੇਬਾਜ਼ਾਂ ਨਾਲ ਮੁਕਾਬਲਾ ਕਰੇਗੀ। ਹਰਿਆਣਾ ਦੀ ਰਹਿਣ ਵਾਲੀ ਕਵਿਤਾ ਨੇ ਪੇਸ਼ੇਵਰ ਰੈਸਲਰ ਬਣਨ ਲਈ ਡਬਲਯੂ. ਡਬਲਯੂ. ਈ. ਚੈਂਪੀਅਨ ਦਿ ਗ੍ਰੇਟ ਖਲੀ ਦੀ ਕੋਚਿੰਗ ਵਿਚ ਉਸਦੀ ਪੰਜਾਬ ਸਥਿਤ ਟ੍ਰੇਨਿੰਗ ਅਕੈਡਮੀ ਵਿਚ ਅਭਿਆਸ ਕੀਤਾ ਹੈ। ਇਸ ਸਾਲ ਅਪ੍ਰੈਲ ਵਿਚ ਕਵਿਤਾ ਨੇ ਡਬਲਯੂ. ਡਬਲਯੂ. ਈ. ਦੁਬਈ ਵਿਚ ਹਿੱਸਾ ਲਿਆ ਸੀ ਤੇ ਆਪਣੇ ਪ੍ਰਦਰਸ਼ਨ ਨਾਲ ਚਰਚਾ ਵਿਚ ਰਹੀ ਸੀ।
 


ਇਹ ਉਹੀ ਕਵਿਤਾ ਹੈ ਜਿਨ੍ਹਾਂ ਨੇ ਕਾਨਟੀਨੈਂਟਲ ਰੈਸਲਿੰਗ ਐਂਟਰਟੇਨਮੈਂਟ (ਸੀ.ਡਬਲਯੂ.ਈ.) ਦੀ ਰਿੰਗ 'ਚ ਉਤਰ ਕੇ ਆਪਣੀ ਪਹਿਲੀ ਹੀ ਫਾਈਟ 'ਚ ਨੈਸ਼ਨਲ ਰੈਸਲਰ ਬੁਲਬੁਲ ਨੂੰ ਰਿੰਗ 'ਚ ਚਿੱਤ ਕਰ ਦਿੱਤਾ ਸੀ। ਇਸ ਤੋਂ ਬਾਅਦ ਕਵਿਤਾ ਸੁਰਖੀਆਂ 'ਚ ਆ ਗਈ ਸੀ। ਸੀ.ਡਬਲਯੂ.ਈ. 'ਚ ਧੂਮ ਮਚਾਊਣ ਦੇ ਨਾਲ ਹੀ ਕਵਿਤਾ ਨੂੰ ਬਿਗ ਬਾਸ ਹਾਊਸ 'ਚ ਜਾਣ ਦਾ ਸੱਦਾ ਮਿਲ ਚੁੱਕਾ ਹੈ। ਨੈਸ਼ਨਲ ਲੈਵਲ 'ਤੇ 9 ਸਾਲ ਤੱਕ ਵੇਟ ਲਿਫਟਿੰਗ 'ਚ ਗੋਲਡ ਜਿੱਤਣ ਵਾਲੀ ਕਵਿਤਾ ਦਾ ਸੁਪਨਾ ਖਲੀ ਦੀ ਤਰ੍ਹਾਂ ਡਬਲਯੂ.ਡਬਲਯੂ.ਈ. 'ਚ ਤਿਰੰਗਾ ਲਹਿਰਾਉਣਾ ਹੈ।


Related News