B'Day Spcl: ਆਜ਼ਾਦ ਭਾਰਤ ਦੇ ਉਹ ਪਹਿਲੇ ਕਪਤਾਨ ਜਿਸ ਦੇ ਅੱਗੇ ਪਾਕਿ ਨੇ ਵੀ ਟੇਕ ਦਿੱਤੇ ਸੀ ਗੋਡੇ

09/11/2019 1:14:15 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਲਾਲਾ ਅਮਰਨਾਥ ਦੀ ਅੱਜ 108ਵੀਂ ਜੈਯੰਤੀ ਹੈ। ਉਨ੍ਹਾਂ ਦਾ ਕ੍ਰਿਕਟ ਕਰੀਅ੍ਰ ਭਾਂਵੇ ਹੀ ਲੰਬਾ ਨਾ ਰਿਹਾ ਹੋਵੇ ਪਰ ਉਨ੍ਹਾਂ ਦੀ ਉਪਲੱਬਧੀਆਂ ਕਦੇ ਨਾ ਭੁੱਲਣ ਵਾਲੀਆਂ ਹਨ। ਪੰਜਾਬ ਦੇ ਕਪੂਰਥਲਾ ਵਿਚ ਜਨਮੇ ਅਮਰਨਾਥ ਭਾਰਤ ਵੱਲੋਂ ਪਹਿਲਾ ਟੈਸਟ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਉਨ੍ਹਾਂ ਦਾ ਜਨਮ 11 ਸਤੰਬਰ 1911 ਵਿਚ ਅਤੇ ਦਿਹਾਂਤ 5 ਅਗਸਤ 2000 ਵਿਚ ਹੋਇਆ ਸੀ। ਉਨ੍ਹਾਂ ਨੇ ਸਾਲ 1933 ਵਿਚ ਇੰਗਲੈਂਡ ਖਿਲਾਫ ਬਾਂਬੇ ਦੇ ਜੇਂਟੀਲ ਓਲਡ ਜਿਮਖਾਨਾ ਗ੍ਰਾਊਂਡ 'ਤੇ ਸੈਂਕੜਾ ਲਗਾਇਆ ਸੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 185 ਮਿੰਟਾਂ ਵਿਚ 21 ਚੌਕਿਆਂ ਦੀ ਮਦਦ ਨਾਲ 118 ਦੌੜਾਂ ਬਣਾਈਆਂ ਸੀ।

ਪਾਕਿ ਨੂੰ ਹਰਾਉਣ ਵਾਲੇ ਆਜ਼ਾਦ ਭਾਰਤ ਦੇ ਪਹਿਲੇ ਕਪਤਾਨ

ਦੱਸ ਦਈਏ ਕਿ ਲਾਲਾ ਅਮਰਨਾਥ 1947-48 ਵਿਚ ਆਜ਼ਾਦ ਭਾਰਤ ਦੇ ਪਹਿਲੇ ਅਜਿਹੇ ਕਪਤਾਨ ਸੀ ਜਿਨ੍ਹਾਂ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਵਿਦੇਸ਼ ਵਿਚ ਜਿੱਤ ਹਾਸਲ ਕੀਤੀ। ਇੰਨਾ ਹੀ ਨਹੀਂ 1952 ਵਿਚ ਉਨ੍ਹਾਂ ਦੀ ਅਗਵਾਈ ਵਿਚ ਹੀ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਟੈਸਟ ਸੀਰੀਜ਼ ਵਿਚ ਹਰਾਇਆ। ਭਾਰਤ ਦੇ ਦੌਰੇ 'ਤੇ ਆਈ ਪਾਕਿਸਤਾਨ ਟੀਮ ਦੀ ਇਹ ਪਹਿਲੀ ਟੈਸਟ ਸੀਰੀਜ਼ ਸੀ। ਇਸ ਸੀਰੀਜ਼ ਨੂੰ ਭਾਰਤ ਨੇ 2-1 ਨਾਲ ਆਪਣੇ ਨਾਂ ਕੀਤਾ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਨੇ 8 ਘਰੇਲੂ ਲੜੀਆਂ ਖੇਡੀਆਂ ਸੀ, ਜਿਨ੍ਹਾਂ ਵਿਚ ਉਸ ਨੂੰ 7 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਕ ਨਜ਼ਰ ਉਨ੍ਹਾਂ ਦੇ ਕ੍ਰਿਕਟ ਕਰੀਅਰ 'ਤੇ

ਉਨ੍ਹਾਂ ਨੇ 24 ਟੈਸਟ ਮੈਚਾਂ ਵਿਚ ਇਕ ਸੈਂਕੜ ਅਤੇ 4 ਅਰਧ ਸੈਂਕੜਿਆਂ ਦੀ ਬਦੌਲਤ 24.38 ਦੀ ਔਸਤ ਨਾਲ 878 ਦੌੜਾਂ ਬਣਾਈਆਂ, ਉੱਥੇ ਹੀ 32.91 ਦੀ ਔਸਤ ਨਾਲ 45 ਵਿਕਟਾਂ ਵੀ ਹਾਸਲ ਕੀਤੀਆਂ। ਉਨ੍ਹਾਂ ਨੇ 186 ਫਰਸਟ ਕਲਾਸ ਮੈਚਾਂ ਵਿਚ 10,000 ਤੋਂ ਵੱਧ ਦੌੜਾਂ ਬਣਾਉਣ ਤੋਂ ਇਲਾਵਾ 22.98 ਦੀ ਬਿਹਤਰੀਨ ਔਸਤ ਨਾਲ 463 ਵਿਕਟਾਂ ਵੀ ਆਪਣੇ ਨਾਂ ਕੀਤੀਆਂ।