ਸੈਸ਼ਨ ਦੀ ਪਹਿਲੀ ਆਸਟਰੇਲੀਅਨ ਗ੍ਰਾਂ. ਪ੍ਰੀ. ਰੱਦ

03/14/2020 12:47:03 AM

ਮੈਲਬੋਰਨ- ਘਾਤਕ ਕੋਰੋਨਾਵਾਇਰਸ ਕਾਰਣ ਸੈਸ਼ਨ ਦੀ ਪਹਿਲੀ ਫਾਰਮੂਲਾ ਵਨ ਰੇਸ ਆਸਟਰੇਲੀਅਨ ਗ੍ਰਾਂ. ਪ੍ਰੀ. ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਗਿਆ। ਅਪ੍ਰੈਲ ਵਿਚ ਚੀਨ ਵਿਚ ਹੋਣ ਵਾਲੀ ਗ੍ਰਾਂ. ਪ੍ਰੀ. ਵੀ ਮੁਲਤਵੀ ਕਰ ਦਿੱਤੀ ਗਈ ਹੈ, ਜਦਕਿ ਬਹਿਰੀਨ ਵਿਚ ਦੂਜੀ ਰੇਸ ਬਿਨਾਂ ਦਰਸ਼ਕਾਂ ਦੇ ਆਯੋਜਿਤ ਕੀਤੀ ਜਾਵੇਗੀ। ਆਸਟਰੇਲੀਅਨ ਗ੍ਰਾਂ. ਪ੍ਰੀ. 'ਤੇ ਵੀਰਵਾਰ ਨੂੰ ਉਦੋਂ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਸੀ, ਜਦੋਂ ਮੈਕਲਾਰੇਨ ਨੇ ਆਪਣੀ ਟੀਮ ਦੇ ਇਕ ਮੈਂਬਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਰੇਸ ਤੋਂ ਹਟਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਚੈਂਪੀਅਨ ਲੁਈਸ ਹੈਮਿਲਟਨ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਇਸਦੇ ਬਾਵਜੂਦ ਰੇਸ ਦਾ ਆਯੋਜਨ ਕੀਤਾ ਜਾ ਰਿਹਾ ਹੈ।

Gurdeep Singh

This news is Content Editor Gurdeep Singh