ਹੈੱਟਮਾਇਰ ਦਾ ਧਮਾਕਾ : 5ਵਾਂ ਸੈਂਕੜਾ ਬਣਾਉਂਦੇ ਹੀ ਇਹ ਵਿਸ਼ਵ ਰਿਕਾਰਡ ਕੀਤਾ ਆਪਣੇ ਨਾਂ

12/15/2019 10:15:20 PM

ਚੇਨਈ— ਵਿੰਡੀਜ਼ ਬੱਲੇਬਾਜ਼ ਸ਼ਿਮਰੋਨ ਹੈੱਟਮਾਇਰ ਦਾ ਬੱਲਾ ਇਕ ਵਾਰ ਫਿਰ ਤੋਂ ਭਾਰਤੀ ਟੀਮ ਦੇ ਵਿਰੁੱਧ ਬੋਲਿਆ। ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਤੋਂ ਮਿਲੇ 288 ਦੌੜਾਂ ਦੇ ਟੀਚੇ ਤੋਂ ਬਾਅਦ ਹੈੱਟਮਾਇਰ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਲਿਆ ਕੇ ਖੜ੍ਹਾ ਕੀਤਾ। ਹੈੱਟਮਾਇਰ ਨੇ ਇਸ ਦੌਰਾਨ ਆਪਣੇ ਕਰੀਅਰ ਦਾ ਪੰਜਵਾਂ ਸੈਂਕੜਾ ਤਾਂ ਲਗਾਇਆ ਨਾਲ ਹੀ ਨਾਲ ਪਹਿਲੇ 5 ਸੈਂਕੜੇ 85 ਤੋਂ ਘੱਟ ਗੇਂਦਾਂ 'ਤੇ ਪੂਰਾ ਕਰਨ ਵਾਲੇ ਵਿਸ਼ਵ ਕੱਪ ਦੇ ਪਹਿਲੇ ਬੱਲੇਬਾਜ਼ ਵੀ ਬਣ ਗਏ।
ਦੇਖੋਂ ਰਿਕਾਰਡ—


ਵਿੰਡੀਜ਼ ਦੇ ਲਈ 5 ਵਨ ਡੇ ਸੈਂਕੜੇ (ਘੱਟ ਪਾਰੀਆਂ 'ਚ)
38 ਸ਼ਿਮਰੋਨ ਹੈੱਟਮਾਇਰ
46 ਸ਼ਾਈ ਹੋਪ
52 ਗ੍ਰੀਨਿਜ ਗ੍ਰੇਨਿਡਜ
54 ਵਿਵਿਅਨ ਰਿਚਰਡਸ
66 ਕ੍ਰਿਸ ਗੇਲ
69 ਡੇਸਮੰਡ ਹੈਨਸ
83 ਬ੍ਰਾਇਨ ਲਾਰਾ
ਸ਼ਿਮਰੋਨ ਹੈੱਟਮਾਇਰ ਦੇ ਵਨ ਡੇ ਸੈਂਕੜੇ
78 ਬਨਾਮ ਯੂ. ਏ. ਈ. , ਹਰਾਰੇ
84 ਬਨਾਮ ਬੰਗਲਾਦੇਸ਼, ਪ੍ਰੋਵਿਡੇਂਸ
74 ਬਨਾਮ ਭਾਰਤ, ਗੁਹਾਟੀ
82 ਬਨਾਮ ਇੰਗਲੈਂਡ, ਬ੍ਰਿਜੇਟ
85 ਬਨਾਮ ਭਾਰਤ, ਚੇਨਈ
ਹੈੱਟਮਾਇਰ ਨੇ ਪੰਜ ਸੈਂਕੜੇ 85 ਤੋਂ ਘੱਟ ਗੇਂਦਾਂ 'ਚ ਬਣਾਏ


ਬੱਲੇਬਾਜ਼ ਜਿਨ੍ਹਾਂ ਨੇ ਸੈਂਕੜਾ 100+ ਸਟਰਾਈਕ ਰੇਟ ਦੇ ਨਾਲ ਬਣਾਇਆ
25 ਏ. ਬੀ. ਡਿਵੀਲੀਅਰਸ
10 ਏਜਾਜ ਅਹਿਮਦ
9 ਜਾਨੀ ਬੇਅਰਸਟੋ
6 ਸ਼ਾਹਿਦ ਅਫਰੀਦੀ
5 ਸ਼ਿਮਰੋਨ ਹੈੱਟਮਾਇਰ
ਵਨ ਡੇ 'ਚ ਸ਼ਿਮਰੋਨ ਹੈੱਟਮਾਇਰ ਦੇ 50 ਛੱਕੇ ਵੀ ਪੂਰੇ
ਸ਼ਿਮਰੋਨ ਹੈੱਟਮਾਇਰ ਭਾਰਤ ਦੇ ਵਿਰੁੱਧ 10 ਮੈਚਾਂ 'ਚ 459 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਸ ਨੇ ਦੋ ਸੈਂਕੜੇ ਤੇ ਅਰਧ ਸੈਂਕੜਾ ਵੀ ਲਗਾਇਆ। ਸ਼ਿਮਰੋਨ ਹੈੱਟਮਾਇਰ ਨੇ ਚੇਨਈ 'ਚ 139 ਦੌੜਾਂ ਦੀ ਪਾਰੀ ਦੇ ਦੌਰਾਨ 11 ਚੌਕਿਆਂ ਤੇ 7 ਛੱਕੇ ਵੀ ਲਗਾਏ। ਹੈੱਟਮਾਇਰ ਦੇ ਹੁਣ ਵਨ ਡੇ ਕ੍ਰਿਕਟ 'ਚ 50 ਛੱਕੇ ਵੀ ਹੋ ਗਏ ਹਨ।

Gurdeep Singh

This news is Content Editor Gurdeep Singh