ਇੰਗਲੈਂਡ ਦੇ ਫੁੱਟਬਾਲਰ ਨੂੰ ਉਸ ਦੀ ਪ੍ਰੇਮਿਕਾ ਐਨੀ ਨੇ ਕਿਹਾ ਮੂਰਖ

03/04/2020 1:09:19 AM

ਨਵੀਂ ਦਿੱਲੀ - ਕੁਝ ਮਹੀਨੇ ਪਹਿਲਾਂ ਤਕ ਇੰਗਲੈਂਡ ਦੇ ਫੁੱਟਬਾਲਰ ਕਾਇਲੇ ਵਾਕਰ ਅਤੇ ਉਸਦੀ ਪ੍ਰੇਮਿਕਾ ਐਨੀ ਕਿਲਨਰ ਦੀ ਪ੍ਰੇਮ ਕਹਾਣੀ ਨੂੰ ਕਾਫੀ ਆਦਰਸ਼ ਮੰਨਿਆ ਜਾਂਦਾ ਸੀ ਪਰ ਇਕ ਘਟਨਾ ਨੇ ਹਾਲਾਤ ਪਲ ਭਰ ਵਿਚ ਬਦਲ ਕੇ ਰੱਖ ਦਿੱਤੇ। ਅੱਜ ਹਾਲ ਇਹ ਹੈ ਕਿ ਕਦੇ ਵਾਕਰ 'ਤੇ ਜਾਨ ਛਿੜਕਣ ਵਾਲੀ ਐਨੀ ਹੁਣ ਉਸਨੂੰ ਕਾਫੀ ਨਫਰਤ ਕਰਦੀ ਹੈ ਅਤੇ ਉਸ ਨੂੰ ਮੂਰਖ ਕਹਿੰਦੀ ਹੈ।


ਪਿਛਲੇ ਮਹੀਨੇ ਇੰਗਲੈਂਡ ਦੀ 29 ਸਾਲਾ ਲੌਰੇਨ ਗਾਡਮੈਨ ਨੇ ਖੁਲਾਸਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਸਦੇ ਹੋਣ ਵਾਲੇ ਬੱਚੇ ਦਾ ਪਿਤਾ ਵਾਕਰ ਹੈ। ਇਸ ਖੁਲਾਸੇ ਨਾਲ ਸਾਰਿਆਂ ਤੋਂ ਵੱਡਾ ਝਟਕਾ 27 ਸਾਲਾ ਐਨੀ ਨੂੰ ਲੱਗਾ, ਜਿਸ ਦਾ ਬਚਪਨ ਤੋਂ ਹੀ ਵਾਕਰ ਨਾਲ ਅਫੇਅਰ ਚੱਲ ਰਿਹਾ ਸੀ। ਇਸ ਜੋੜੇ ਦੇ ਤਿੰਨ ਬੱਚੇ ਹਨ।


ਐਨੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਸਦਾ ਰਿਸ਼ਤਾ ਹੁਣ ਖਤਮ ਹੋ ਗਿਆ ਹੈ। ਐਨੀ ਨੇ ਕਿਹਾ ਕਿ ਮੈਨੂੰ ਮੇਰੇ ਇਕ ਦੋਸਤ ਕੋਲੋਂ ਸਭ ਤੋਂ ਪਹਿਲਾਂ ਵਾਕਰ ਅਤੇ ਲੌਰੇਨ ਦੇ ਅਫੇਅਰ ਦੇ ਬਾਰੇ ਵਿਚ ਪਤਾ ਲੱਗਾ ਸੀ।  ਮੈਨੂੰ ਇਸ ਤੋਂ ਕਾਫੀ ਠੇਸ ਪਹੁੰਚੀ। ਮੈਂ ਕਿਹਾ ਕਿ ਵਾਕਰ ਮੂਰਖ ਹੈ, ਜਿਹੜਾ ਇਕ ਇਨਸਾਨ ਲਈ ਪਰਿਵਾਰ ਨੂੰ ਖਤਰੇ ਵਿਚ ਪਾ ਰਿਹਾ ਹੈ। ਮੇਰੀ ਦੁਨੀਆ ਸਿਰਫ ਵਾਕਰ ਅਤੇ ਬੱਚਿਆਂ 'ਤੇ ਸਿਮਟੀ ਹੋਈ ਸੀ। ਮੈਨੂੰ ਭਰੋਸਾ ਨਹੀਂ ਹੋਇਆ ਕਿ ਅਜਿਹਾ ਵੀ ਕੁਝ ਹੋ ਸਕਦਾ ਹੈ। ਸੂਤਰਾਂ ਮੁਤਾਬਕ ਵਾਕਰ ਨੇ ਖੁਦ ਐਨੀ ਦੇ ਸਾਹਮਣੇ ਸੱਚਾਈ ਕਬੂਲ ਕੀਤੀ। ਵਾਕਰ ਨੇ ਐਨੀ ਨੂੰ ਕਿਹਾ ਕਿ ਉਸਦੀ ਜ਼ਿੰਦਗੀ ਵਿਚ ਇਕ ਲੜਕੀ ਹੈ ਅਤੇ ਉਹ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹੈ।

 

Gurdeep Singh

This news is Content Editor Gurdeep Singh