ਧੋਨੀ ਦੀ ਗੈਰਹਾਜ਼ਰੀ ਦਾ ਫਰਕ ਅਸੀਂ ਸਾਰਿਆਂ ਨੇ ਦੇਖਿਆ : ਰੈਨਾ

05/02/2019 1:36:27 PM

ਚੇਨਈ : ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ ਕਿ ਐੱਮ. ਐੱਸ. ਧੋਨੀ ਦੀ ਮੌਜੂਦਗੀ ਨਾਲ ਹੀ ਵਿਰੋਧੀ ਟੀਮ 'ਤੇ ਦਬਾਅ ਬਣ ਜਾਂਦਾ ਹੈ ਅਤੇ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਉਸਦੀ ਕਮੀ ਪੂਰੀ ਕਰਨਾ ਮੁਸ਼ਕਲ ਹੋਵੇਗਾ। ਧੋਨੀ ਨੇ ਇਸ ਸੈਸ਼ਨ ਵਿਚ ਬੀਮਾਰ ਹੋਰਣ ਕਾਰਣ ਚੇਨਈ ਲਈ 2 ਮੈਚ ਨਹੀਂ ਖੇਡੇ। ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਦੋਵੇਂ ਮੈਚਾਂ ਵਿਚ ਚੇਨਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਖਿਲਾਫ ਧੋਨੀ ਨੇ 22 ਗੇਂਦਾਂ ਵਿਚ ਅਜੇਤੂ 44 ਦੌੜਾਂ ਬਣਾਈਆਂ ਜਿਸਦੀ ਮਦਦ ਨਾਲ ਚੇਨਈ ਨੇ 80 ਦੌੜਾਂ ਨਾਲ ਜਿੱਤ ਦਰਜ ਕੀਤੀ। 

ਇਹ ਪੁੱਛਣ 'ਤੇ ਕਿ ਧੋਨੀ ਦੀ ਗੈਰ ਹਾਜ਼ਰੀ ਵਿਚ ਕਪਤਾਨੀ ਕਰਨਾ ਕਿੰਨਾ ਮੁਸ਼ਕਲ ਸੀ, ਇਸ 'ਤੇ ਰੈਨਾ ਨੇ ਕਿਹਾ, ''ਧੋਨੀ ਨੂੰ ਬਤੌਰ ਕਪਤਾਨ ਖੋਹਣਾ ਕੋਈ ਸਮੱਸਿਆ ਨਹੀਂ ਪਰ ਬਤੌਰ ਬੱਲੇਬਾਜ਼ ਉਸਦੇ ਨਹੀਂ ਹੋਣ ਨਾਲ ਮੁਸ਼ਕਲ ਹੁੰਦੀ ਹੈ। ਹੈਦਰਾਬਾਦ ਅਤੇ ਮੁੰਬਈ ਖਿਲਾਫ ਇਹੀ ਹੋਇਆ।'' ਉਸ ਨੇ ਕਿਹਾ, ''ਉਹ ਕ੍ਰੀਜ਼ 'ਤੇ ਹੁੰਦੇ ਹਨ ਤਾਂ ਵਿਰੋਧੀ ਟੀਮਾਂ ਵੈਸੇ ਹੀ ਦਬਾਅ 'ਚ ਆ ਜਾਂਦੀਆਂ ਹਨ। ਉਹ ਨਹੀਂ ਹੁੰਦੇ ਤਾਂ ਫਰਕ ਅਸੀਂ ਸਾਰਿਆਂ ਨੇ ਦੇਖਿਆ।''