ਡਾਇਮੰਡ ਲੀਗ-2020 ''ਚ ਨਹੀਂ ਹੋਣਗੀਆਂ ਚਾਰ ਅਹਿਮ ਪ੍ਰਤੀਯੋਗਿਤਾਵਾਂ

11/07/2019 5:52:13 PM

ਪੈਰਿਸ— 200 ਮੀਟਰ ਦੌੜ, 3000 ਸਟੀਪਲਚੇਜ, ਟ੍ਰਿਪਲ ਜੰਪ ਤੇ ਡਿਸਕਸ ਥ੍ਰੋਅ ਵਰਗੀਆਂ ਚਾਰ ਅਹਿਮ ਪ੍ਰਤੀਯੋਗਿਤਾਵਾਂ ਆਈ. ਏ. ਏ. ਐੱਫ. ਡਾਈਮੰਡ ਲੀਗ ਸੀਰੀਜ਼-2020 ਵਿਚ ਦਿਖਾਈ ਨਹੀਂ ਦੇਣਗੀਆਂ, ਵੀਰਵਾਰ ਨੂੰ ਵਿਸ਼ਵ ਪ੍ਰਸਿੱਧ ਸੰਸਥਾ ਨੇ ਇਨ੍ਹਾਂ ਹਟਾਏ  ਜਾਣ ਦਾ ਅਧਿਕਾਰਤ ਐਲਾਨ ਕੀਤਾ। ਵਿਸ਼ਵ ਐਥਲੈਟਿਕਸ ਸੰਘ ਨੇ ਦੱਸਿਆ ਕਿ 300 ਮੀਟਰ ਅੜਿੱਕਾ ਦੌੜ, ਟ੍ਰਿਪੰਲ ਜੰਪ  ਤੇ ਡਿਸਕਸ ਥ੍ਰੋਅ ਪ੍ਰਤੀਯੋਗਿਤਾਵਾਂ ਨੂੰ ਡਾਈਮੰਡ ਲੀਗ-2020 ਤੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਪ੍ਰਸੰਸਕਾਂ ਵਿਚ ਉਨ੍ਹਾਂ ਦੀ ਪ੍ਰਸਿੱਧੀ ਕਾਫੀ ਘਟ ਗਈ ਹੈ ਜਦਕਿ 200 ਮੀਟਰ ਦੌੜ ਨੂੰ ਐਥਲੀਟਾਂ ਦੇ ਰੁਝਵੇਂ ਭਰੇ ਪ੍ਰੋਗਰਾਮ ਕਾਰਣ ਹਟਾਉਣਾ ਪਿਆ ਹੈ ਕਿਉਂਕਿ ਇਸ ਸਾਲ ਟੋਕੀਓ ਓਲੰਪਿਕ ਵੀ ਹੋਣੀਆਂ ਹਨ।

ਅਗਲੇ ਸਾਲ ਦੀ 15 ਡਾਈਮੰਡ  ਲੀਗ ਵਿਚ ਖਿਡਾਰੀਆਂ ਬਾਕੀ 12 ਪ੍ਰਤੀਯੋਗਿਤਾਵਾਂ 100 ਮੀਟਰ, 100/110 ਮੀਟਰ ਅੜਿਕਾ ਦੌੜ, 400 ਮੀਟਰ, 400 ਮੀਟਰ ਅੜਿੱਕਾ ਦੌੜ, 800 ਮੀਟਰ, 1500, 3000 ਮੀਟਰ, ਲੌਂਗ ਜੰਪ, ਹਾਈ ਜੰਪ, ਪੋਲ ਵਾਲਟ, ਸ਼ਾਟ ਪੁੱਟ ਤੇ ਜੈਵਲਿਨ ਥ੍ਰੋਅ ਵਿਚ ਖੇਡਣ ਉੱਤਰਨਗੇ।
ਆਈ. ਏ. ਏ. ਐੱਫ. ਨੇ ਲੀਗ ਵਿਚ 100 ਮੀਟਰ, ਹਾਈ ਜੰਪ ਤੇ ਲੌਂਗ ਜੰਪ ਨੂੰ ਪ੍ਰਸਿੱਧੀ ਦੇ ਆਧਾਰ 'ਤੇ ਸ਼ਾਮਲ ਕੀਤਾ ਹੈ।