ਪਾਕਿ ਸਾਬਕਾ ਕਪਤਾਨ ਸਰਫਰਾਜ਼ ਬਣੇ ਬੇਟੀ ਦੇ ਪਿਤਾ, ਸ਼ੇਅਰ ਕੀਤੀ ਤਸਵੀਰ

01/29/2020 7:51:45 PM

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਦੋਬਾਰਾ ਪਿਤਾ ਬਣ ਗਏ ਹਨ। ਬੀਤੇ ਦਿਨ ਉਸਦੇ ਘਰ 'ਚ ਬੇਟੀ ਨੇ ਜਨਮ ਲਿਆ। ਸਰਫਰਾਜ਼ ਨੇ ਮੰਗਲਵਾਰ ਰਾਤ ਬੇਟੇ ਨਾਲ ਨਵਜੰਮੀ ਬੇਟੀ ਦੀ ਤਸਵੀਰ ਸ਼ੇਅਰ ਕਰ ਆਪਣੇ ਫੈਂਸ ਨੂੰ ਇਹ ਖੁਸ਼ਖਬਰੀ ਦਿੱਤੀ।


ਨਾਲ ਹੀ ਸਰਫਰਾਜ਼ ਦੇ ਪਿਤਾ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਨੇ ਵੀ ਉਸ ਨੂੰ ਵਧਾਈ ਦਿੱਤੀ।

Gurdeep Singh

This news is Content Editor Gurdeep Singh