ਕਿਊਰੇਟਰ ਨੇ ਗ੍ਰੀਨਪਾਰਕ ਪਿੱਚ ਬਾਰੇ ''ਚ ਜਾਣਕਾਰੀ ਦੇਣ ਤੋਂ ਕੀਤਾ ਸਾਫ ਇਨਕਾਰ

10/28/2017 9:44:34 PM

ਕਾਨਪੁਰ—ਪੁਣੇ ਦੇ ਕਿਊਰੇਟਰ ਪਾਂਡੁਰੰਗ ਸਾਲਗਾਂਵਕਰ ਦੇ ਪਿੱਚ ਫਿਕਸਿੰਗ ਮਾਮਲੇ 'ਚ ਕਥਿਤ ਤੌਰ 'ਤੇ ਫੱਸਣ ਅਤੇ ਉਨ੍ਹਾਂ ਨੂੰ ਮੁਅਤੱਲ ਕੀਤੇ ਜਾਣ ਤੋਂ ਬਾਅਦ ਸਾਵਧਾਨੀ ਇਨੀ ਵੱਧ ਗਈ ਹੈ ਕਿ ਗ੍ਰੀਨਪਾਰਟ ਦੀ ਪਿੱਚ ਦੀ ਦੇਖ ਰੇਖ ਕਰ ਰਹੇ ਤਾਪੋਸ਼ ਚਟਰਜੀ ਨੇ ਪਿੱਚ ਦੇ ਬਾਰੇ 'ਚ ਖਾਸ ਜਾਣਕਾਰੀ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਫੈਸਲਾਕੁੰਜ ਮੈਚ ਐਤਵਾਰ ਨੂੰ ਇੱਥੇ ਖੇਡਿਆ ਜਾਣਾ ਹੈ। 
ਗ੍ਰੀਨਪਾਰਕ ਮੈਦਾਨ ਦੀ ਪਿੱਚ ਦੇ ਸੁਭਾਅ ਦੇ ਬਾਰੇ 'ਚ ਪੁਛੇ ਜਾਣ 'ਤੇ ਕਿਊਰੇਟਰ ਨੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪਿੱਚ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੂੰ ਬਰਾਬਰ ਮਦਦ ਮਿਲੇਗੀ। ਚੰਗਾ ਖੇਡਣ ਵਾਲੀ ਟੀਮ ਇਸ ਮੁਕਾਬਲੇ 'ਚ ਜੇਤੂ ਹੋਵੇਗੀ। ਡਿਊ ਫੈਕਟਰ ਹਾਲਾਂਕਿ ਇਸ ਮੈਚ 'ਚ ਪ੍ਰਭਾਵੀ ਰਹੇਗਾ। ਗ੍ਰੀਨਪਾਰਕ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਮੈਦਾਨ ਕਰਮਚਾਰੀਆਂ ਨੂੰ ਪਿੱਚ ਦੀ ਪ੍ਰਗਤੀ ਬਾਰੇ ਕਿਸੇ ਨਾਲ ਚਰਚਾ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਪੁਣੇ ਦੇ ਕਿਊਰੇਟਰ ਪਾਂਡੁਰੰਗ ਸਾਲਗਾਂਵਕਰ ਨੂੰ ਮੁਅਤੱਲ ਕੀਤੇ ਜਾਣ ਤੋਂ ਬਾਅਦ ਇੱਥੇ ਹੋਰ ਸੁਰੱਖਿਆ ਵਧਾ ਦਿੱਤੀ ਗਈ ਹੈ।