CWG 2022: ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਚਾਂਦੀ ਦਾ ਤਮਗ਼ਾ ਜੇਤੂ ਸੰਕੇਤ ਸਰਗਰ ਲਈ ਇਨਾਮ ਦਾ ਕੀਤਾ ਐਲਾਨ

08/01/2022 1:20:34 PM

ਸਪੋਰਟਸ ਡੈਸਕ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੇਟਲਿਫਟਰ ਸੰਕੇਤ ਸਰਗਰ ਲਈ 30 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਸਰਗਰ ਨੇ ਬਰਮਿੰਘਮ ਵਿਚ 2022 ਦੀਆਂ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਸਾਂਗਲੀ ਜ਼ਿਲ੍ਹੇ ਦੇ 21 ਸਾਲ ਦੇ ਵੇਟਲਿਫਟਰ ਨੇ ਸ਼ਨੀਵਾਰ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਸੀ। 

ਮੁੱਖ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਸਰਗਰ ਨੂੰ 30 ਲੱਖ ਰੁਪਏ ਦਾ ਪੁਰਸਕਾਰ ਮਿਲੇਗਾ। ਜਦਕਿ ਉਸ ਦੇ ਟਰੇਨਰ ਨੂੰ ਸੱਤ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੰਕੇਤ ਤੋਂ ਇਲਾਵਾ ਭਾਰਤ ਦੇ ਗੁਰੂਰਾਜਾ ਪੁਜਾਰੀ ਨੇ ਵੀ ਵੇਟਲਿਫਟਿੰਗ ਦੇ 61 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਗੋਲਡ ਕੋਸਟ 2018 ਰਾਸ਼ਟਰਮੰਡਲ ਖੇਡਾਂ ਵਿਚ  ਗੁਰੂਰਾਜਾ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।


Tarsem Singh

Content Editor

Related News