ਬ੍ਰਿਟਿਸ਼ ਪੁਲਸ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਹੁੜਦੰਗ ਨਾ ਮਚਾਉਣ ਦੀ ਚਿਤਾਵਨੀ

07/11/2018 9:13:22 PM

ਲੰਡਨ - ਬ੍ਰਿਟਿਸ਼ ਪੁਲਸ ਨੇ ਫੁੱਟਬਾਲ ਵਿਸ਼ਵ ਕੱਪ ਵਿਚ ਕ੍ਰੋਏਸ਼ੀਆ ਵਿਰੁੱਧ ਸੈਮੀਫਾਈਨਲ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਹੁੜਦੰਗ ਨਾ ਮਚਾਉਣ ਦੀ ਚਿਤਾਵਨੀ ਦਿੱਤੀ ਹੈ। ਪ੍ਰਸ਼ੰਸਕਾਂ ਨੇ ਕੁਆਰਟਰ ਫਾਈਨਲ ਵਿਚ ਸਵੀਡਨ 'ਤੇ ਜਿੱਤ ਦੇ ਜਸ਼ਨ ਦੌਰਾਨ ਕਈ ਜਗ੍ਹਾ ਹੁੜਦੰਗ ਮਚਾਇਆ ਸੀ। ਨੈਸ਼ਨਲ ਪੁਲਸ ਚੀਫ ਕੌਂਸਲ (ਐੱਨ. ਪੀ. ਸੀ. ਸੀ.) ਨੇ ਕਿਹਾ ਕਿ ਸ਼ਨੀਵਾਰ ਨੂੰ ਪਿਛਲੇ ਮੈਚ ਦੌਰਾਨ ਦੇਸ਼ ਭਰ ਤੋਂ 387 ਘਟਨਾਵਾਂ ਦੀ ਜਾਣਕਾਰੀ ਮਿਲੀ ਹੈ ਤੇ 70 ਗ੍ਰਿਫਤਾਰੀਆਂ ਹੋਈਆਂ ਹਨ।