ਵਿਰੋਧੀ ''ਤੇ ਮੁੱਕਿਆਂ ਦਾ ਮੀਂਹ ਵਰ੍ਹਾਉਣ ਵਾਲਾ ਇਹ ਮੁੱਕੇਬਾਜ਼, ਅੱਜ ਕਰ ਰਿਹੈ ਰੋਜ਼ੀ-ਰੋਟੀ ਲਈ ਸੰਘਰਸ਼

05/12/2017 3:48:51 PM

ਨਵੀਂ ਦਿੱਲੀ— ਵਿਰੋਧੀ ''ਤੇ ਮੁੱਕਿਆਂ ਦਾ ਮੀਂਹ ਵਰਸਾ ਕੇ ਉਸਨੂੰ ਬੇਦਮ ਕਰ ਦਿੰਦਾ ਸੀ। ਆਪਣੀ ਫੁਰਤੀ ਨਾਲ ਸਾਹਮਣੇ ਵਾਲੇ ਬਾਕਸਰ ਨੂੰ ਕੁਝ ਹੀ ਦੇਰ ''ਚ ਗੋਢੇ ਟੇਕਣ ਨੂੰ ਮਜ਼ਬੂਰ ਕਰ ਦਿੰਦਾ ਸੀ। ਆਪਣੀ ਹਿੰਮਤ ਹੌਂਸਲੇ ਨਾਲ ਉਸਨੇ ਕਈ ਵੱਡੇ ਕੌਮਾਂਤਰੀ ਟੂਰਨਾਮੇਂਟ ''ਚ ਤਿਰੰਗੇ ਦੀ ਆਨ-ਬਾਨ ਅਤੇ ਸ਼ਾਨ ਨੂੰ ਵਧਾਇਆ, ਪਰ ਅੱਜ ਉਹ ਡਰ ਰਿਹਾ ਹੈ। ਕਿਸੇ ਵਿਰੋਧੀ ਤੋਂ ਨਹੀਂ ਸਗੋਂ ਆਪਣੇ ਆਪ ਤੋਂ, ਆਪਣੀ ਨੀਅਤੀ ਤੋਂ, ਆਪਣੀ ਬੇਰੋਜ਼ਗਾਰੀ ਤੋਂ। ਉਸਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਉਸ ਦੀ ਬੇਰੋਜ਼ਗਾਰੀ ਅਤੇ ਪਰਿਵਾਰ ਲਈ ਦੋ ਸਮੇਂ ਦੀ ਰੋਟੀ ਜੁਟਾਣ ਦੀ ਚਿੰਤਾ ਉਸਨੂੰ ਇਸ ਕਦਰ ਨਾ ਤੋੜ ਦਵੇ ਕਿ ਉਹ ਉਨ੍ਹਾਂ ਹੱਥਾਂ ''ਚ ਹਥਿਆਰ ਚੁੱਕਣ ਲਈ ਮਜ਼ਬੂਰ ਹੋ ਜਾਵੇ, ਜਿਨ੍ਹਾਂ ਹੱਥਾਂ ''ਚ ਉਸਨੇ ਕਦੇ ਦੇਸ਼ ਖਾਤਰ ਪਤਾ ਨਹੀਂ ਕਿੰਨੇ ਮੈਡਲ ਹਾਸਲ ਕੀਤੇ ਹਨ। ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਪਹਿਲੇ ਪ੍ਰੋਫੈਸ਼ਨਲ ਬਾਕਸਰ ਧਰਮਿੰਦਰ ਸਿੰਘ ਯਾਦਵ ਦੀ।

ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਿਹੈ ਦੇਸ਼ ਦਾ ਪਹਿਲਾ ਪ੍ਰੋਫੈਸ਼ਨਲ ਬਾਕਸਰ

ਜਿਸ ਦੇਸ਼ ''ਚ ਇੱਕ ਓਲੰਪੀਅਨ ਅਤੇ ਕਈ ਵੱਡੀ ਪ੍ਰਤਿਯੋਗਤਾਵਾਂ ਜਿੱਤ ਕੇ ਮਾਣ ਵਾਲੇ ਸ਼ਾਨਦਾਰ ਪਲ ਹਾਸਲ ਕਰਨ ਵਾਲਾ ਖਿਡਾਰੀ ਇੱਕ ਨੌਕਰੀ ਲਈ ਤਰਸੇ ਉਸ ਦੇਸ਼ ''ਚ ਖੇਡ ਅਤੇ ਖਿਡਾਰੀਆਂ ਦੀ ਭਲਾਈ ਲਈ ਵੱਡੇ-ਵੱਡੇ ਦਾਅਵੇ ਕਰਨਾ ਸਰਕਾਰਾਂ ਦੀ ਨੀਅਤ ''ਤੇ ਸਵਾਲ ਖੜੇ ਕਰਦਾ ਹੈ। ਖੇਡਾਂ ਲਈ ਹਰ ਸਾਲ ਅਰਬਾਂ ਦਾ ਬਜਟ ਬਣਦਾ ਹੈ, ਪਰ ਇਸ ਤੋਂ ਖੇਡ ਜਾਂ ਖਿਡਾਰੀ ਦਾ ਕਿੰਨਾ ਭਲਾ ਹੁੰਦਾ ਹੈ, ਇਹ ਜੇਕਰ ਜਾਨਣਾ ਹੋਵੇ ਤਾਂ ਭਾਰਤ  ਦੇ ਪਹਿਲੇ ਪ੍ਰੋਫੈਸ਼ਨਲ ਬਾਕਸਰ ਧਰਮਿੰਦਰ ਸਿੰਘ ਯਾਦਵ ਤੋਂ ਇਲਾਵਾ ਹੋਰ ਕੋਈ ਉਦਾਹਰਣ ਨਹੀਂ ਹੋ ਸਕਦਾ।

1990 ਵਰਲਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਪੁੱਜੇ ਸਨ ਧਰਮਿੰਦਰ 

ਬਚਪਨ ਤੋਂ ਹੀ ਬਾਕਸਿੰਗ ਨੂੰ ਲੈ ਕੇ ਜਨੂੰਨ ਅਤੇ ਵਿਰੋਧੀਆਂ ''ਤੇ ਪੂਰੀ ਫੁਰਤੀ ਨਾਲ ਮੁੱਕੇ ਵਰ੍ਹਾਉਣ ਦੀ ਚਤੁਰਾਈ ਨੇ ਧਰਮਿੰਦਰ ਨੂੰ ਆਪਣੇ ਦੌਰ ਦਾ ਭਾਰਤ ਦਾ ਸਭ ਤੋਂ ਵੱਡਾ ਮੁੱਕੇਬਾਜ਼ ਬਣਾ ਦਿੱਤਾ। ਸਖਤ ਮਿਹਨਤ ਅਤੇ ਖੇਡ ਨੂੰ ਲੈ ਕੇ ਸਮਰਪਣ ਨੇ ਇਸ ਮੁੱਕੇਬਾਜ਼ ਦੀ ਜਲਦ ਹੀ ਸਫਲਤਾ ਦੇ ਸਿਖਰ ਉੱਤੇ ਵੀ ਪਹੁੰਚਾ ਦਿੱਤਾ। ਵਿਰੋਧੀਆਂ ''ਤੇ ਧਰਮਿੰਦਰ ਦੇ ਪੰਚ ਜਦੋਂ ਪੈਂਦੇ ਸਨ ਉਹ ਆਪਣੇ ਆਪ ਨੂੰ ਬਚਾਉਣ ਦੇ ਰਸਤੇ ਲੱਭਦੇ ਸਨ। ਉਨਾਂ ਦਾ ਦਮਦਾਰ ਪੰਚ ਦਾ ਹੀ ਅਸਰ ਸੀ ਕਿ ਉਹ 1990 ''ਚ ''ਵਿਸ਼ਵ ਯੁਵਾ ਬਾਕਸਿੰਗ ਚੈਂਪੀਅਨਸ਼ਿਪ'' ''ਚ ਸੈਮੀਫਾਈਨਲ ਤੱਕ ਪੁੱਜਣ ਵਾਲੇ ਭਾਰਤ ਦੇ ਪਹਿਲੇ ਮੁੱਕੇਬਾਜ ਬਣੇ ਸਨ।