ਇਸ ਗੇਂਦਬਾਜ਼ ਨੇ ਫਿਰ ਸੁੱਟੀ ਖਤਰਨਾਕ ਬਾਊਂਸਰ, ਤਾਜ਼ਾ ਹੋਈ ਫਿਲਿਪ ਹਿਊਜ਼ ਦੀ ਯਾਦ (ਵੀਡੀਓ)

03/04/2018 4:03:59 PM

ਨਿਊ ਸਾਉਥ ਵੇਲਸ (ਬਿਊਰੋ)— ਫਿਲਿਪ ਹਿਊਜ਼ ਦਾ ਨਾਮ ਸੁਣਦੇ ਹੀ ਉਹ ਦਰਦਨਾਕ ਹਾਦਸਾ ਸਾਰਿਆਂ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਜਿਸ ਗੇਂਦਬਾਜ਼ ਦੀ ਬਾਉਂਸਰ ਲੱਗਣ ਨਾਲ ਫਿਲਿਪ ਹਿਊਜ਼ ਦੀ ਮੌਤ ਹੋਈ ਸੀ ਉਸ ਗੇਂਦਬਾਜ ਦਾ ਨਾਮ ਹੈ ਸੀਨ ਏਬਾਟ। ਸੀਨ ਏਬਾਟ ਦੀ ਇਕ ਗੇਂਦ ਨੇ ਇਕ ਵਾਰ ਫਿਰ ਤੋਂ ਉਸੀ ਹਾਦਸੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਏਬਾਟ ਫਿਰ ਤੋਂ ਆਪਣੀ ਬਾਉਂਸਰ ਕਾਰਨ ਚਰਚਾ ਵਿਚ ਹਨ। ਏਬਾਟ ਦੀ ਬਾਉਂਸਰ ਦੀ ਵਜ੍ਹਾ ਨਾਲ ਇਕ ਵਾਰ ਫਿਰ ਤੋਂ ਵੱਡਾ ਹਾਦਸਾ ਹੋ ਗਿਆ ਅਤੇ ਇਕ ਵਾਰ ਫਿਰ ਫਿਲਿਪ ਹਿਊਜ਼ ਦੇ ਹਾਦਸੇ ਦੀ ਯਾਦ ਵੀ ਤਾਜ਼ਾ ਹੋ ਗਈ।

ਬਾਉਂਸਰ ਲੱਗਣ ਤੋਂ ਬਾਅਦ ਸਭ ਹੋ ਗਏ ਹੈਰਾਨ
ਸ਼ੈਫੀਲਡ ਸ਼ੀਲਡ ਵਿਚ ਨਿਊ ਸਾਉਥ ਵੇਲਸ ਵੱਲੋਂ ਖੇਡਦੇ ਹੋਏ ਏਬਾਟ ਨੇ ਵਿਕਟੋਰੀਅਨ ਬੱਲੇਬਾਜ਼ ਵਿਲ ਪੁਕੋਸਕੀ ਨੂੰ ਖਤਰਨਾਕ ਬਾਉਂਸਰ ਮਾਰੀ। ਬਾਉਂਸਰ ਇੰਨੀ ਤੇਜ਼ ਅਤੇ ਖਤਰਨਾਕ ਸੀ ਕਿ ਉਹ ਸਿੱਧਾ ਪੁਕੋਸਕੀ ਦੇ ਹੈਲਮੇਟ ਉੱਤੇ ਲੱਗੀ ਅਤੇ ਪੁਕੋਸਕੀ ਮੈਦਾਨ ਉੱਤੇ ਹੀ ਡਿੱਗ ਗਏ। ਏਬਾਟ ਦੀ ਬਾਉਂਸਰ ਜਿਵੇਂ ਹੀ ਪੁਕੋਸਕੀ ਦੇ ਹੇਲਮੇਟ ਉੱਤੇ ਲੱਗੀ ਮੈਦਾਨ ਉੱਤੇ ਮੌਜੂਦ ਖਿਡਾਰੀਆਂ ਸਮੇਤ ਮੈਦਾਨ ਦੇ ਬਾਹਰ ਬੈਠੇ ਹਰ ਵਿਅਕਤੀ ਦਾ ਦਿਲ ਦਹਲ ਗਿਆ। ਬਾਉਂਸਰ ਲੱਗਣ ਦੇ ਬਾਅਦ ਪੁਕੋਸਕੀ ਕਾਫ਼ੀ ਦੇਰ ਤੱਕ ਉਠ ਨਹੀਂ ਪਾਏ ਅਤੇ ਮੈਦਾਨ ਉੱਤੇ ਖਿਡਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਵਿਚ ਫਿਜੀਓ ਵੀ ਮੈਦਾਨ ਉੱਤੇ ਆ ਗਿਆ। ਇਸਦੇ ਥੋੜ੍ਹੀ ਦੇਰ ਬਾਅਦ ਪੁਕੋਸਕੀ ਆਪਣੇ ਪੈਰਾਂ ਉੱਤੇ ਖੜੇ ਹੋਏ ਅਤੇ ਫਿਜੀਓ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਲੈ ਗਏ। ਇਸ ਹਾਦਸੇ ਦੇ ਬਾਅਦ ਏਬਾਟ ਕਾਫ਼ੀ ਇਮੋਸ਼ਨਲ ਹੋ ਗਏ ਅਤੇ ਗੇਂਦ ਸੁੱਟਣ ਤੋਂ ਪਹਿਲਾਂ ਉਹ ਕਾਫ਼ੀ ਦੇਰ ਤੱਕ ਸੋਚਦੇ ਰਹੇ। ਦੱਸ ਦਈਏ ਕਿ ਪੁਕੋਸਕੀ ਆਸਟਰੇਲੀਆ ਦੇ ਉਭੱਰਦੇ ਹੋਏ ਸਿਤਾਰੇ ਹਨ ਅਤੇ ਕਾਫ਼ੀ ਵਧੀਆ ਬੱਲੇਬਾਜ ਵੀ ਹਨ।  ਹਾਲਾਂਕਿ ਇਸ ਹਾਦਸੇ ਨੇ ਫਿਰ ਤੋਂ ਏਬਾਟ ਅਤੇ ਦੁਨੀਆ ਨੂੰ ਹਿਊਜ਼ ਦੀ ਯਾਦ ਦਿਵਾ ਦਿੱਤੀ।

ਇਸੇ ਟੂਰਨਾਮੈਂਟ 'ਚ ਗਈ ਸੀ ਹਿਊਜ਼ ਦੀ ਜਾਨ
ਦੱਸ ਦਈਏ ਕਿ ਫਿਲਿਪ ਹਿਊਜ ਦੀ ਮੌਤ ਵੀ ਸ਼ੈਫੀਲਡ ਸ਼ੀਲਡ ਟੂਰਨਾਮੈਂਟ ਦੌਰਾਨ ਹੀ ਹੋਈ ਸੀ ਅਤੇ ਇਹ ਘਟਨਾ ਵੀ ਇਕ ਵਾਰ ਫਿਰ ਤੋਂ ਉਸੀ ਟੂਰਨਾਮੈਂਟ ਵਿਚ ਘਟੀ। ਇਸ ਘਟਨਾ ਦੇ ਵਾਪਰਦੇ ਹੀ ਸਾਰਿਆਂ ਦੇ ਦਿਮਾਗ ਵਿਚ ਫਿਲਿਪ ਹਿਊਜ ਨਾਲ ਘਟੀ ਘਟਨਾ ਦੀਆਂ ਯਾਦਾਂ ਤਾਜੀਆਂ ਹੋ ਗਈਆਂ।